8 ਸਾਲ ਪਹਿਲਾਂ ਵਿਆਹੀ ਨੂੰ ਹੋ ਗਿਆ ਕੁਆਰੇ ਮੁੰਡੇ ਨਾਲ ਵਿਆਹ, ਰੌਲਾ ਪਿਆ ਤਾਂ ਦੋਵਾਂ ਨੇ ਕਰ ਲਈ ਖੁ+ਦਕੁ+ਸ਼ੀ
ਮੋਗਾ (ਵੀਓਪੀ ਬਿਊਰੋ) ਅਜੌਕੇ ਸਮੇਂ ਵਿੱਚ ਨੌਜਵਾਨ ਪੀੜੀ ਰਿਸ਼ਤਿਆਂ ਨੂੰ ਸੰਭਾਲਣ ‘ਚ ਨਕਾਮ ਸਿੱਧ ਹੋ ਰਹੀ ਹੈ। ਛੋਟੀਆਂ-ਛੋਟੀਆਂ ਗੱਲਾਂ ਰਿਸ਼ਤਿਆਂ ਵਿੱਚ ਫਿੱਕ ਪਾਉਂਦੀਆਂ ਹਨ ਅਤੇ ਫਿਰ ਰਿਸ਼ਤੇ ਖਤਮ ਹੋ ਜਾਂਦੇ ਹਨ। ਦੂਜੇ ਪਾਸੇ ਨੌਜਵਾਨ ਜਦ ਪ੍ਰੇਮ-ਪ੍ਰਸੰਗਾਂ ਵਿੱਚ ਪੈ ਜਾਂਦੇ ਹਨ ਤਾਂ ਕਈ ਵਾਰ ਘਰ ਵਾਲੇ ਨਹੀਂ ਮੰਨਦੇ ਅਤੇ ਫਿਰ ਅੰਜਾਮ ਹੋਰ ਵੀ ਬੁਰੇ ਹੁੰਦੇ ਹਨ। ਜਦੋਂ ਉਨ੍ਹਾਂ ਦਾ ਪ੍ਰੇਮ ਸਬੰਧ ਪ੍ਰਫੁੱਲਤ ਨਹੀਂ ਹੁੰਦਾ ਤਾਂ ਪ੍ਰੇਮੀ ਖੁਦਕੁਸ਼ੀਆਂ ਕਰ ਲੈਂਦੇ ਹਨ।

ਮੋਗਾ ਦੇ ਪਿੰਡ ਪਿੰਡ ਚੰਡਿਕ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦਾ ਵਿਆਹ ਅੱਠ ਸਾਲ ਪਹਿਲਾਂ ਪਿੰਡ ਚੰਡਿਕ ਵਿੱਚ ਹੋਇਆ ਸੀ ਅਤੇ ਉਹ ਦੋ ਬੱਚਿਆਂ ਦੀ ਮਾਂ ਸੀ। ਉਸਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ। ਇਸ ਦੌਰਾਨ ਉਸ ਦਾ ਕੁਆਰੇ ਲੜਕੇ ਦੇ ਨਾਲ ਪ੍ਰੇਮ ਸ਼ੁਰੂ ਹੋ ਗਿਆ।

ਜਾਣਕਾਰੀ ਮੁਤਾਬਕ ਬੀਤੇ ਦਿਨੀਂ ਮੋਗਾ ਦੇ ਪਿੰਡ ਚੰਡਿਕ ਵਿੱਦੋ ਪ੍ਰੇਮੀਆਂ ਨੇ ਖੇਤਾਂ ਵਿੱਚ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਦੋਂ ਉਨ੍ਹਾਂ ਦਾ ਪ੍ਰੇਮ ਸਬੰਧ ਪ੍ਰਫੁੱਲਤ ਨਹੀਂ ਹੋਇਆ। ਦੋਵਾਂ ਦੀਆਂ ਲਾਸ਼ਾਂ ਖੇਤਾਂ ਵਿੱਚ ਪਈਆਂ ਮਿਲੀਆਂ। ਸਰਪੰਚ ਦੋਵਾਂ ਦੀਆਂ ਲਾਸ਼ਾਂ ਨੂੰ ਐਂਬੂਲੈਂਸ ਰਾਹੀਂ ਮੋਗਾ ਦੇ ਸਰਕਾਰੀ ਹਸਪਤਾਲ ਲੈ ਗਿਆ। ਅੱਜ ਉਨ੍ਹਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ, ਲਾਸ਼ਾਂ ਨੂੰ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ।

ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਸੂਚਨਾ ਮਿਲੀ ਸੀ ਕਿ ਚੰਡਿਕ ਦਾ ਰਹਿਣ ਵਾਲਾ ਜਸਵਿੰਦਰ ਸਿੰਘ ਜੋ ਅਜੇ ਵੀ ਕੁਆਰਾ ਹੈ ਅਤੇ ਇੱਕ ਔਰਤ ਜੱਸੀ ਜੋ ਕਿ ਪਿੰਡ ਵੱਡਾ ਘਰ ਦੀ ਰਹਿਣ ਵਾਲੀ ਹੈ, ਦੋਵਾਂ ਦੀਆਂ ਲਾਸ਼ਾਂ ਖੇਤਾਂ ਵਿੱਚ ਪਈਆਂ ਹਨ। ਉਹ ਮੌਕੇ ‘ਤੇ ਗਿਆ ਅਤੇ ਦੇਖਿਆ। ਤਾਂ ਦੋਵਾਂ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ। ਜੱਸੀ ਦਾ ਵਿਆਹ ਅੱਠ ਸਾਲ ਪਹਿਲਾਂ ਚਾਰਿਕ ਨਾਲ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਵੀ ਹਨ। ਜੱਸੀ ਦਾ ਆਪਣੇ ਪਤੀ ਨਾਲ ਕੁਝ ਝਗੜਾ ਚੱਲ ਰਿਹਾ ਸੀ ਅਤੇ ਉਹ ਜਸਵਿੰਦਰ ਸਿੰਘ ਨਾਲ ਪਿਆਰ ਕਰਦੀ ਸੀ।

ਦੋਵੇਂ ਪ੍ਰੇਮ ਸਬੰਧਾਂ ਵਿੱਚ ਸਨ ਅਤੇ ਕੱਲ੍ਹ ਉਨ੍ਹਾਂ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੋਵਾਂ ਪਰਿਵਾਰਾਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਗਈ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।


