ਨਸ਼ੇ ਦੇ ਦੈਂਤ ਨੇ ਨਿਗਲਿਆ 18 ਸਾਲ ਦਾ ਨੌਜਵਾਨ, ਸਰਪੰਚ ਨੇ ਕਿਹਾ-ਨਹੀਂ ਚੁੱਕਣ ਦੇਵਾਂਗੇ ਲਾ+ਸ਼
ਕਪੂਰਥਲਾ (ਵੀਓਪੀ ਬਿਊਰੋ) ਪੰਜਾਬ ਵਿੱਚ ਆਏ ਦਿਨ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਯੁੱਧ ਨਸ਼ਾ ਵਿਰੁੱਧ ਚਲਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਮਾਵਾਂ ਦੇ ਪੁੱਤ ਆਏ ਦਿਨ ਨਸ਼ੇ ਦੇ ਨਾਲ ਮਰ ਰਹੇ ਹਨ।

ਸੁਲਤਾਨਪੁਰ ਦੇ ਪਿੰਡ ਰਾਮਪੁਰ ਜਗੀਰ ਵਿਖੇ ਕੱਲ ਰਾਤ ਨਸ਼ੇ ਦੀ ਓਵਰਡੋਜ਼ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋਈ। ਦੂਜੇ ਪਾਸੇ ਅੱਜ ਕਪੂਰਥਲਾ ਦੇ ਨਵੇਂ ਪਿੰਡ ਭੱਠੇ ਵਿਖੇ 18 ਸਾਲ ਦੇ ਨੌਜਵਾਨ ਦੀ ਮੌਤ ਨਸ਼ੇ ਦੇ ਓਵਰਡੋਜ਼ ਲੈਣ ਨਾਲ ਹੋ ਗਈ। ਨਵੇਂ ਪਿੰਡ ਪੱਠੇ ਦੇ ਲੋਕਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦਾ ਸਾਨੂੰ ਕੋਈ ਫਾਇਦਾ ਨਹੀਂ ਹੈ।
ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ ਅਤੇ ਪਿੰਡ ਦੇ ਮੁੰਡੇ ਤੇ ਆਸੇ-ਪਾਸੇ ਦੇ ਨੌਜਵਾਨ ਮੁੰਡੇ ਇੱਥੇ ਆ ਕੇ ਨਸ਼ਾ ਖਰੀਦਦੇ ਹਨ। ਇਸ ਮੌਕੇ ਆਈ ਕੋਤਵਾਲੀ ਪੁਲਿਸ ਨੇ ਜਦੋਂ ਨੌਜਵਾਨ ਮੁੰਡੇ ਦੀ ਲਾਸ਼ ਆਪਣੇ ਕਬਜ਼ੇ ਵਿੱਚ ਲੈਣੀ ਚਾਹੀ ਤੇ ਪਿੰਡ ਵਾਸੀ ਤੇ ਪਿੰਡ ਦੇ ਸਰਪੰਚ ਨੇ ਲਾਸ਼ ਚੱਕਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲਿਆਂ ‘ਤੇ ਕਾਰਵਾਈ ਨਹੀਂ ਹੁੰਦੀ ਅਸੀਂ ਲਾਸ਼ ਚੱਕਣ ਨਹੀਂ ਦਵਾਂਗੇ।
ਪਿੰਡ ਵਾਸੀ ਤੇ ਸਰਪੰਚ ਦਾ ਕਹਿਣਾ ਸੀ ਕਿ ਅਸੀਂ ਇਸ ਪਿੰਡ ਦੇ ਵਿੱਚ ਕਾਫੀ ਦੁਖੀ ਹਾਂ ਅਸੀਂ ਕਈ ਵਾਰ ਪੁਲਿਸ ਨੂੰ ਲਿਖਤੀ ਸ਼ਿਕਾਇਤਾਂ ਅਤੇ ਐਸਐਸਪੀ ਨੂੰ ਵੀ ਕਹਿ ਚੁੱਕੇ ਹਾਂ ਪਰ ਪੁਲਿਸ ਇਸ ਪਿੰਡ ਦੇ ਵਿੱਚ ਵੇਚ ਰਹੇ ਨਸ਼ੇ ਵਾਲਿਆਂ ‘ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਕਾਰਨ ਮਾਵਾਂ ਦੇ ਪੁੱਤ ਤੇ ਭੈਣਾਂ ਦੇ ਭਰਾ ਨਸ਼ਾ ਕਰ ਕਰ ਮਰ ਰਹੇ ਹਨ।





