ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਆਉਂਦਿਆਂ ਖੰਨਾ ਨੇੜੇ ਨਹਿਰ ‘ਚ ਡਿੱਗੀ ਗੱਡੀ, 7 ਲੋਕਾਂ ਦੀ ਮੌ+ਤ

ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਆਉਂਦਿਆਂ ਖੰਨਾ ਨੇੜੇ ਨਹਿਰ ‘ਚ ਡਿੱਗੀ ਗੱਡੀ, 7 ਲੋਕਾਂ ਦੀ ਮੌ+ਤ

ਖੰਨਾ (ਵੀਓਪੀ ਬਿਊਰੋ) ਖੰਨਾ ਦੇ ਪਾਇਲ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਕਰੀਬ – ਕਰੀਬ 7 ਲੋਕਾਂ ਦੀ ਮੌਤ ਹੋ ਗਈ ਹੈ। ਮਲੇਰਕੋਟਲਾ ਰੋਡ ‘ਤੇ ਇੱਕ ਮਹਿੰਦਰਾ ਪਿਕਅੱਪ ਗੱਡੀ ਨਹਿਰ ਵਿੱਚ ਡਿੱਗ ਗਈ। ਗੱਡੀ ਵਿੱਚ ਕੁੱਲ 24 ਤੋਂ 26 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ 3 ਤੋਂ 4 ਲੋਕ ਨਹਿਰ ਵਿੱਚ ਡੁੱਬ ਕੇ ਲਾਪਤਾ ਹੋ ਗਏ।

ਸਾਰੇ ਲੋਕ ਹਿਮਾਚਲ ਵਿੱਚ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਆਪਣੇ ਪਿੰਡ ਮਾਣਕਵਾਲ ਵਾਪਸ ਆ ਰਹੇ ਸਨ। ਗੱਡੀ ਵਿੱਚ ਸਵਾਰ ਲੋਕਾਂ ਅਨੁਸਾਰ ਪਿਕਅੱਪ ਗੱਡੀ ਓਵਰਲੋਡ ਸੀ। ਇੱਕ ਗੱਡੀ ਨੂੰ ਓਵਰਟੇਕ ਕਰਦੇ ਸਮੇਂ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਇਹ ਹਾਦਸਾ ਵਾਪਰ ਗਿਆ।


ਡੀਸੀ ਹਿਮਾਂਸ਼ੂ ਜੈਨ ਨੇ ਕਿਹਾ – ਇਹ ਹਾਦਸਾ ਜਗੇਰਾ ਪੁਲ ‘ਤੇ ਵਾਪਰਿਆ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਗੱਡੀ ਵਿੱਚ ਕੁੱਲ 24 ਲੋਕ ਸਵਾਰ ਸਨ। ਸੰਤੁਲਨ ਵਿਗੜਨ ਕਾਰਨ ਗੱਡੀ ਨਹਿਰ ਵਿੱਚ ਪਲਟ ਗਈ। ਲਗਭਗ 22 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਹੁਣ ਪਤਾ ਲੱਗਾ ਹੈ ਕਿ 2 ਲੋਕ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।


ਡੀਸੀ ਨੇ ਕਿਹਾ ਕਿ ਸਾਰੇ ਲੋਕ ਮਾਣਕਵਾਲ ਅਤੇ ਨੇੜਲੇ ਪਿੰਡਾਂ ਦੇ ਵਸਨੀਕ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਹਸਪਤਾਲਾਂ ਅਤੇ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਗਿਆ। ਬਚਾਅ ਕਾਰਜ ਜਾਰੀ ਹੈ। ਐਸਐਸਪੀ ਡਾ. ਜੋਤੀ ਯਾਦਵ ਨੇ ਕਿਹਾ ਕਿ ਸਵੇਰੇ 9:45 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਯਾਤਰੀਆਂ ਨਾਲ ਭਰੀ ਇੱਕ ਪਿਕਅੱਪ ਪਲਟ ਕੇ ਜਗੇੜਾ ਨਹਿਰ ਵਿੱਚ ਡਿੱਗ ਗਈ। ਇਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚੀ।


ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ। ਇਹ ਹਾਦਸਾ ਓਵਰਲੋਡਿੰਗ ਕਾਰਨ ਹੋਇਆ। ਜਦੋਂ ਅਸੀਂ ਮੌਕੇ ‘ਤੇ ਗਏ ਤਾਂ ਪਤਾ ਲੱਗਾ ਕਿ ਗੱਡੀ ਵੀ ਗਲਤ ਪਾਸੇ ਤੋਂ ਆ ਰਹੀ ਸੀ। ਫਿਲਹਾਲ ਬਚਾਅ ਕਾਰਜ ਜਾਰੀ ਹੈ।

error: Content is protected !!