ਕਰਨ ਔਜਲਾ ਦੇ ਨਵੇਂ ਗੀਤ ਨੂੰ ਲੈ ਕੇ ਪਿਆ ਪੰਗਾ, ਕਿਹਾ ਸੀ – “MF GABHRU”

ਕਰਨ ਔਜਲਾ ਦੇ ਨਵੇਂ ਗੀਤ ਨੂੰ ਲੈ ਕੇ ਪਿਆ ਪੰਗਾ, ਕਿਹਾ ਸੀ – “MF GABHRU”

ਵੀਓਪੀ ਬਿਊਰੋ – ਪੰਜਾਬੀ ਕਲਾਕਾਰ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਕਦੇ ਆਪਣੇ ਸ਼ੋਅ ਕਰਕੇ ਕਦੇ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਵਿਵਾਦ ਕਰ ਕੇ, ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਦਾ ਵਿਵਾਦ ਹੀ ਸੀ ਜਿਸ ਨੇ ਦੋਵਾਂ ਨੂੰ ਨਵੀਂਆਂ ਉਪਲੱਬਧੀਆਂ ‘ਤੇ ਪਹੁੰਚਾ ਦਿੱਤਾ। ਇਸ ਲਈ ਕਿਹਾ ਜਾਂਦਾ ਹੈ ਕਿ ਕਲਾਕਾਰ ਵਿਵਾਦਾਂ ਦੇ ਨਾਲ ਮਸ਼ਹੂਰ ਹੋਣ ਦੇ ਲਈ ਹੀ ਜੁੜਦੇ ਹਨ। ਹੁਣ ਪੰਜਾਬੀ ਸਿਗਰ ਕਰਨ ਔਜਲਾ ਦੇ ਨਾਲ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ।

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੇ ਨਵੇਂ ਗਾਣੇ ‘MF GABHRU’ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਗਾਣੇ ਦੀ ਰਿਲੀਜ਼ ਤੋਂ 24 ਘੰਟਿਆਂ ਦੇ ਅੰਦਰ ਹੀ ਜਿੱਥੇ ਇਸਨੂੰ 9 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਉੱਥੇ ਹੀ ਇਸਦੇ lyrics ਅਤੇ ਵੀਡੀਓ ਨੂੰ ਲੈ ਕੇ ਆਲੋਚਨਾ ਵੀ ਸ਼ੁਰੂ ਹੋ ਗਈ ਹੈ।

ਪੰਡਿਤਰਾਓ ਧਰੇਨਵਰ, ਜੋ ਕਿ ਇੱਕ ਸਮਾਜਿਕ ਕਾਰਕੁੰਨ ਹਨ, ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕਰਕੇ ਦਾਅਵਾ ਕੀਤਾ ਹੈ ਕਿ ਇਹ ਗਾਣਾ ਪੰਜਾਬੀ ਸੱਭਿਆਚਾਰ ਦੀ ਉਲੰਘਣਾ ਕਰਦਾ ਹੈ। ਉਨ੍ਹਾਂ ਨੇ ਸਿਰਫ਼ ਕਰਨ ਔਜਲਾ ਹੀ ਨਹੀਂ, ਸਗੋਂ ਉਨ੍ਹਾਂ ਦੇ ਪਿੰਡ ਘੁਰਾਲੇ ਦੇ ਸਰਪੰਚ ਖਿਲਾਫ਼ ਵੀ ਕੰਪਲੇਨਟ ਦਿੱਤੀ ਹੈ, ਕਿਉਂਕਿ ਗਾਣੇ ਦੀ ਸ਼ੂਟਿੰਗ ਪਿੰਡ ਵਿੱਚ ਹੀ ਹੋਈ ਸੀ।

ਧਰੇਨਵਰ ਦਾ ਕਹਿਣਾ ਹੈ ਕਿ ਗਾਣੇ ਵਿਚ ਵਰਤੇ ਗਏ ਸ਼ਬਦ ਨਾਂ ਸਿਰਫ਼ ਅਸ਼ਲੀਲ ਹਨ, ਸਗੋਂ ਨੌਜਵਾਨ ਪੀੜ੍ਹੀ ਨੂੰ ਗਲਤ ਰਾਹਾਂ ਵੱਲ ਲਿਜਾਣ ਵਾਲੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਗਾਣੇ ਨੂੰ ਯੂਟਿਊਬ ਤੋਂ ਹਟਾਇਆ ਜਾਵੇ ਅਤੇ ਕਾਰਵਾਈ ਕੀਤੀ ਜਾਵੇ।’

ਹਾਲਾਂਕਿ ਕਰਨ ਔਜਲਾ ਜਾਂ ਉਨ੍ਹਾਂ ਦੀ ਟੀਮ ਵੱਲੋਂ ਫਿਲਹਾਲ ਕੋਈ ਸਰਕਾਰੀ ਬਿਆਨ ਨਹੀਂ ਆਇਆ, ਪਰ ਵਿਵਾਦ ਵਧਣ ਨਾਲ ਇਹ ਮਾਮਲਾ ਹੋਰ ਗੰਭੀਰ ਹੋ ਸਕਦਾ ਹੈ। ਗਾਣੇ ਦੀ ਪੰਸਦ ਇੱਕ ਪਾਸੇ ਹੈ, ਪਰ ਸੱਭਿਆਚਾਰਕ ਪੱਧਰ ਤੇ ਚੱਲ ਰਹੀ ਚਰਚਾ ਦੂਜੇ ਪਾਸੇ ਮੱਤਭੇਦ ਪੈਦਾ ਕਰ ਰਹੀ ਹੈ।

error: Content is protected !!