ਨਾਬਾਲਿਗਾਂ ਨੂੰ ਥਾਰ ਦੇਣੀ ਪਈ ਭਾਰੀ, ਤੇਜ਼ ਰਫਤਾਰ ਵੱਜੇ ਦਰੱਖਤ ‘ਚ, ਦੋਵਾਂ ਦੀ ਮੌ+ਤ

ਨਾਬਾਲਿਗਾਂ ਨੂੰ ਥਾਰ ਦੇਣੀ ਪਈ ਭਾਰੀ, ਤੇਜ਼ ਰਫਤਾਰ ਵੱਜੇ ਦਰੱਖਤ ‘ਚ, ਦੋਵਾਂ ਦੀ ਮੌ+ਤ

ਹੁਸ਼ਿਆਰਪੁਰ (ਵੀਓਪੀ ਬਿਊਰੋ) Punjab, accident, news ਬੀਤੇ ਦਿਨ ਹੁਸ਼ਿਆਰਪੁਰ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ। ਮਾਹਿਲਪੁਰ-ਫਗਵਾੜਾ ਸੜਕ ‘ਤੇ ਪਿੰਡ ਪਾਲਦੀ ਨੇੜੇ ਇੱਕ ਥਾਰ ਹਾਦਸਾਗ੍ਰਸਤ ਹੋ ਗਿਆ। 17 ਅਤੇ 18 ਸਾਲ ਦੇ ਦੋ ਨੌਜਵਾਨ ਥਾਰ ਵਿੱਚ ਸਵਾਰ ਸਨ ਅਤੇ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਿੰਡ ਢੱਡਾ ਖੁਰਦ ਦੇ ਸਰਪੰਚ ਦੇ ਇਕਲੌਤੇ ਪੁੱਤਰ ਸਮੇਤ ਦੋ ਨੌਜਵਾਨ ਸ਼ਾਮਲ ਹਨ।

ਹਾਦਸਾ ਇੰਨਾ ਭਿਆਨਕ ਸੀ ਕਿ ਥਾਰ ਦੇ ਪਰਖੱਚੇ ਉੱਡ ਗਏ। ਮ੍ਰਿਤਕਾਂ ਵਿੱਚ ਪਿੰਡ ਢੱਡਾ ਖੁਰਦ ਦੇ ਸਰਪੰਚ ਹਰਦੀਪ ਸਿੰਘ ਦਾ ਪੁੱਤਰ ਹਰਸ਼ਵੀਰ ਸਿੰਘ ਮਾਨ ਅਤੇ ਪਿੰਡ ਮੁਖੋਮਜਾਰਾ ਦਾ ਰਹਿਣ ਵਾਲਾ ਹਰਸਿਮਰਨ ਸਿੰਘ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ 17-18 ਸਾਲ ਦੀ ਉਮਰ ਦੇ ਇਹ ਦੋਵੇਂ ਨੌਜਵਾਨ ਮਾਹਿਲਪੁਰ ਦੇ ਇੱਕ ਨਿੱਜੀ ਸਕੂਲ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਸਨ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਰਸ਼ਵੀਰ ਸਿੰਘ ਮਾਨ ਆਪਣੇ ਦੋਸਤ ਹਰਸਿਮਰਨ ਸਿੰਘ ਨਾਲ ਥਾਰ ਗੱਡੀ (ਪੀਬੀ 08 ਐਫਸੀ 0079) ਵਿੱਚ ਮਾਹਿਲਪੁਰ ਤੋਂ ਆਪਣੇ ਪਿੰਡ ਢੱਡਾ ਖੁਰਦ ਜਾ ਰਹੇ ਸਨ। ਜਦੋਂ ਉਹ ਪਿੰਡ ਪਾਲਦੀ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਗਈ ਅਤੇ ਇੱਕ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਲੋਕਾਂ ਦੀ ਮਦਦ ਨਾਲ ਦੋਵਾਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।

error: Content is protected !!