ਨਾਬਾਲਿਗ ਧੀ ਨਾਲ ਗਲਤ ਹਰਕਤਾਂ ਕਰਦਾ ਰਿਹਾ ਪਿਓ, ਤੰਗ ਆਈ ਨੇ ਖੋਲ੍ਹੇ ਭੇਤ

ਨਾਬਾਲਿਗ ਧੀ ਨਾਲ ਗਲਤ ਹਰਕਤਾਂ ਕਰਦਾ ਰਿਹਾ ਪਿਓ, ਤੰਗ ਆਈ ਨੇ ਖੋਲ੍ਹੇ ਭੇਤ

ਮੋਗਾ (ਵੀਓਪੀ ਬਿਊਰੋ) ਕਲਯੁਗ ਦੇ ਇਸ ਸਮੇਂ ਵਿੱਚ ਲੋਕਾਂ ਦੇ ਖੂਨ ਸਫੈਦ ਹੋ ਚੁੱਕੇ ਹਨ। ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿਸ ਨਾਲ ਪੂਰੀ ਇਨਸਾਨੀਅਤ ਹੀ ਸ਼ਰਮਸਾਰ ਹੁੰਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮੋਗਾ ਤੋਂ, ਜਿੱਥੇ ਇੱਕ ਸ਼ਖਸ ਆਪਣੀ ਨਾਬਾਲਿਗ ਧੀ ਦੇ ਨਾਲ ਹੀ ਗਲਤ ਕੰਮ ਕਰ ਰਿਹਾ ਸੀ।

ਮਹਿਣਾ ਪੁਲਿਸ ਸਟੇਸ਼ਨ ਨੇ ਆਪਣੀ ਨਾਬਾਲਿਗ ਧੀ ਨਾਲ 3 ਸਾਲਾਂ ਤੋਂ ਗਲਤ ਹਰਕਤਾਂ ਕਰਨ ਦੇ ਦੋਸ਼ ਵਿੱਚ ਇੱਕ ਮਤਰੇਏ ਪਿਤਾ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀ ਇੰਸਪੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ ਰਹਿਣ ਵਾਲੀ 15 ਸਾਲਾ ਪੀੜਤਾ ਨੇ ਆਪਣੇ ਬਿਆਨ ਵਿੱਚ ਦੋਸ਼ ਲਗਾਇਆ ਹੈ ਕਿ ਕੁਝ ਸਾਲ ਪਹਿਲਾਂ ਉਸਦੀ ਮਾਂ ਨੇ ਜਗਦੀਸ਼ ਸਿੰਘ ਨਾਮ ਦੇ ਵਿਅਕਤੀ ਨਾਲ ਦੂਜਾ ਵਿਆਹ ਕੀਤਾ ਸੀ। ਉਸ ਸਮੇਂ ਉਹ ਸਿਰਫ 13 ਸਾਲ ਦੀ ਸੀ। ਲਗਭਗ ਤਿੰਨ ਸਾਲ ਪਹਿਲਾਂ ਉਸਦੀ ਮਾਂ ਦਾ ਫਰੀਦਕੋਟ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਆਪ੍ਰੇਸ਼ਨ ਹੋਇਆ ਸੀ। ਮਾਂ ਤਿੰਨ ਦਿਨਾਂ ਲਈ ਹਸਪਤਾਲ ਵਿੱਚ ਦਾਖਲ ਸੀ।

ਇਸ ਤੋਂ ਬਾਅਦ ਉਹ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਰਹਿਣ ਚਲੀ ਗਈ। ਇਸ ਦੌਰਾਨ ਉਸਦਾ ਮਤਰੇਆ ਪਿਤਾ ਜਗਦੀਸ਼ ਸਿੰਘ ਨੂੰ ਮੌਕਾ ਮਿਲਿਆ ਅਤੇ ਉਸਨੇ ਕਈ ਦਿਨਾਂ ਤੱਕ ਉਸਦੇ ਨਾਲ ਗਲਤ ਹਰਕਤਾਂ ਕੀਤੀਆਂ। ਇੰਨਾ ਹੀ ਨਹੀਂ, ਉਹ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਉਸਦੇ ਨਾਲ ਅਜਿਹਾ ਕਰ ਰਿਹਾ ਸੀ। ਹੁਣ, ਜਦੋਂ ਉਹ ਬਹੁਤ ਦੁਖੀ ਹੋਣ ਲੱਗੀ, ਤਾਂ ਉਸਨੂੰ ਸਮਝ ਆ ਗਈ ਕਿ ਉਸਦੇ ਨਾਲ ਕੀ ਹੋ ਰਿਹਾ ਹੈ।

ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ‘ਤੇ ਦੋਸ਼ੀ ਵਿਰੁੱਧ ਧਾਰਾ 64(2)F, 64(2)M, 351 BNS ਅਤੇ POCSO ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੀੜਤ ਅਤੇ ਦੋਸ਼ੀ ਦਾ ਸਰਕਾਰੀ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਕਰਵਾਇਆ ਗਿਆ ਹੈ ਅਤੇ ਡੀਐਨਏ ਸੈਂਪਲ ਵੀ ਲਏ ਗਏ ਹਨ।

error: Content is protected !!