TV ਦੇ ਰਿਮੋਟ ਪਿੱਛੇ ਮਾਰ’ਤੀ ਆਪਣੀ ਮਾਂ… ਹੁਣ ਭੁਗਤੂ ਉਮਰ ਕੈਦ
Punjabi murder mother

ਲੰਡਨ/ਦਿੱਲੀ (ਵੀਓਪੀ ਬਿਊਰੋ) ਬਜ਼ੁਰਗ ਮਾਂ ਦਾ ਕਤਲ ਕਰਨ ਵਾਲੇ ਹਵਸੀ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਹੈ। ਸਾਡੇ ਲਈ ਇਹ ਖਬਰ ਤਾਂ ਜ਼ਰੂਰੀ ਹੈ ਕਿਉਂਕਿ ਕਤਲ ਕਰਨ ਵਾਲਾ ਸ਼ਖਸ ਪੰਜਾਬੀ ਹੈ।
ਜਾਣਕਾਰੀ ਮੁਤਾਬਕ ਇੰਗਲੈਂਡ ਦੇ ਸ਼ਹਿਰ ਬ੍ਰਮਿੰਘਮ ਵਿਚ ਆਪਣੀ ਮਾਂ ਦਾ ਕਤਲ ਕਰਨ ਵਾਲੇ 39 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੁਰਜੀਤ ਸਿੰਘ ਨੂੰ 76 ਸਾਲਾ ਮਹਿੰਦਰ ਕੌਰ ਦੀ ਹੱਤਿਆ ਦਾ ਦੋਸ਼ੀ ਮੰਨਿਆ ਗਿਆ ਸੀ, ਜਿਸ ਦੀ ਮੌਤ ਪਿਛਲੇ ਸਾਲ ਸਤੰਬਰ ’ਚ ਕਈ ਵਾਰ ਸੱਟਾਂ ਲੱਗਣ ਕਾਰਨ ਹੋਈ ਸੀ। ਟੈਲੀਵੀਜ਼ਨ ਦੇ ਰਿਮੋਟ ਕੰਟਰੋਲ ਨੂੰ ਲੈ ਕੇ ਹੋਏ ਵਿਵਾਦ ਕਾਰਨ ਨਸ਼ੇੜੀ ਸੁਰਜੀਤ ਸਿੰਘ ਨੇ ਆਪਣੀ ਮਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ।
ਵੈਸਟ ਮਿਡਲੈਂਡਜ਼ ਪੁਲਿਸ ਜਾਂਚ ਅਧਿਕਾਰੀ ਨਿੱਕ ਬਾਰਨਸ ਨੇ ਕਿਹਾ ਕਿ ਇਸ ਹੱਤਿਆ ਨੇ ਇਕ ਪਰਿਵਾਰ ਨੂੰ ਤੋੜ ਦਿੱਤਾ ਹੈ ਅਤੇ ਅਸੀਂ ਪੀੜਤ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਦੇ ਹਾਂ। ਬ੍ਰਮਿੰਘਮ ਦੇ ਸੋਹੋ ਖੇਤਰ ਦੇ ਵਸਨੀਕ ਸੁਰਜੀਤ ਸਿੰਘ ਦੇ ਖੂਨ ਜਾਂਚ ’ਚ ਕੋਕੀਨ ਤੇ ਸ਼ਰਾਬ ਪਾਈ ਗਈ।
ਹਮਲੇ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਅਧਿਕਾਰੀ ਜਬਰਦਸਤੀ ਘਰ ’ਚ ਦਾਖਲ ਹੋਏ, ਜਿੱਥੇ ਮਹਿੰਦਰ ਕੌਰ ਨੂੰ ਲਿਵਿੰਗ ਰੂਮ ਦੇ ਫਰਸ ’ਤੇ ਪਈ ਹੋਈ ਵੇਖਿਆ ਗਿਆ ਸੀ।

ਸੁਰਜੀਤ ਨੂੰ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ’ਚ ਪੇਸ਼ ਕੀਤਾ ਜਿਥੇ ਸਜ਼ਾ ਸੁਣਾਉਂਦਿਆਂ ਜੱਜ ਨੇ ਰਿਹਾ ਕਿ ਸੁਰਜੀਤ ਸਿੰਘ ਨੇ ਇਕ ਬਜ਼ੁਰਗ ਅਤੇ ਕਮਜ਼ੋਰ ਔਰਤ ’ਤੇ ਕਾਫੀ ਸਮੇਂ ਤੱਕ ਲਗਾਤਾਰ ਹਮਲਾ ਕੀਤਾ ਜੋ ਆਪਣੀ ਰੱਖਿਆ ਕਰਨ ’ਚ ਅਸਮਰੱਥ ਸੀ।





