ਹੁਸ਼ਿਆਰਪੁਰ ‘ਚ ਪੁਲਿਸ ਦੇ ਨਾਕੇ ‘ਤੇ ਬ+ਦਮਾ+ਸ਼ਾਂ ਨੇ ਚਲਾ’ਤੀਆਂ ਪੁਲਿਸ ‘ਤੇ ਗੋ+ਲ਼ੀਆਂ

ਹੁਸ਼ਿਆਰਪੁਰ ‘ਚ ਪੁਲਿਸ ਦੇ ਨਾਕੇ ‘ਤੇ ਬ+ਦਮਾ+ਸ਼ਾਂ ਨੇ ਚਲਾ’ਤੀਆਂ ਪੁਲਿਸ ‘ਤੇ ਗੋ+ਲ਼ੀਆਂ

 

 

ਹੁਸ਼ਿਆਰਪੁਰ (ਵੀਓਪੀ ਬਿਊਰੋ) ਹੁਸ਼ਿਆਰਪੁਰ ਦੇ ਹਲਕਾ ਗੜਸ਼ੰਕਰ ਵਿੱਚ ਪੁਲਿਸ ਦੇ ਦੋ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਈ ਹੈ। ਪੁਲਿਸ ਦੇ ਵੱਲੋਂ ਇਸ ਮੁਕਾਬਲੇ ਦੇ ਵਿੱਚ ਬਦਮਾਸ਼ਾਂ ਨੂੰ ਕਾਬੂ ਵੀ ਕਰ ਲਿਆ ਗਿਆ ਹੈ।

ਜਾਣਕਾਰੀ ਮੁਤਾਬਕ ਬਾਰਾਪੁਰ ਪਿੰਡ ਦੇ ਨਜ਼ਦੀਕ ਲੱਗੇ ਹੋਏ ਨਾਕੇ ਦੇ ਉੱਪਰ ਪੁਲਿਸ ਪਾਰਟੀ ਨੂੰ ਇਸ ਚੀਜ਼ ਦੀ ਸੂਚਨਾ ਮਿਲਦੀ ਹੈ ਕਿ ਦੋ ਸ਼ੱਕੀ ਵਿਅਕਤੀ ਇੱਥੋਂ ਦੀ ਲੰਘਣਗੇ। ਜਦੋਂ ਇਹਨਾਂ ਦੋਵਾਂ ਬਦਮਾਸ਼ਾਂ ਦੇ ਵੱਲੋਂ ਇਥੋਂ ਦੀ ਲੰਘਿਆ ਜਾ ਰਿਹਾ ਸੀ ਤਾਂ ਉਸ ਵਕਤ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਦਮਾਸ਼ਾਂ ਨੇ ਇਕਦਮ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ ਤੇ ਇਹਨਾਂ ਦੇ ਵਿੱਚੋਂ ਇੱਕ ਬਦਮਾਸ਼ ਦੇ ਗੋਲੀ ਲੱਗਣ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਡੀਐੱਸਪੀ ਗੜਸ਼ੰਕਰ ਦਲਜੀਤ ਸਿੰਘ ਖੱਖ ਜਿਹੜੇ ਨੇ ਉਹ ਵੀ ਮੌਕੇ ਦੇ ਉੱਪਰ ਮੌਜੂਦ ਸਨ।

error: Content is protected !!