ਨਸ਼ੇ ਲਈ ਮਾਂ-ਬਾਪ ਨੇ ਵੇਚ’ਤਾ ਆਪਣਾ 3 ਮਹੀਨੇ ਦਾ ਮਾਸੂਮ ਬੱਚਾ
ਮਾਨਸਾ (ਵੀਓਪੀ ਬਿਊਰੋ) ਪੰਜਾਬ ‘ਚ ਨਸ਼ੇ ਪਿੱਛੇ ਮਮਤਾ ‘ਤੇ ਕਲੰਕ ਲੱਗਿਆ ਹੈ। ਜਿੱਥੇ ਇੱਕ ਮਾਂ-ਪਿਓ ਨੇ ਨਸ਼ੇ ਦੇ ਪੂਰਤੀ ਦੇ ਲਈ ਆਪਣੀ ਮਾਸੂਮ ਬੱਚਾ ਹੀ ਵੇਚ ਦਿੱਤਾ। ਇਹ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਬਰਪੁਰ ਖਡਾਲ ਤੋਂ ਸਾਹਮਣੇ ਆਇਆ ਹੈ। ਜਿਸ ਮਾਸੂਮ ਬੱਚੇ ਨੂੰ ਵੇਚਿਆ ਹੈ, ਉਸ ਦੀ ਉਮਰ ਸਿਰਫ ਇੱਕ ਤਿੰਨ ਮਹੀਨੇ ਦੀ ਹੀ ਹੈ।
ਮਾਨਸਾ ਜ਼ਿਲ੍ਹ ਦੇ ਕਸਬਾ ਬਰੇਟਾ ਦੇ ਅਧੀਨ ਆਉਂਦੇ ਪਿੰਡ ਅਕਬਰਪੁਰ ਖੁਡਾਲ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਬਰੇਟਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਨਸ਼ੇ ਦੀ ਪੂਰਤੀ ਦੇ ਲਈ ਮਾਂ-ਬਾਪ ਨੇ ਬੱਚੇ ਨੂੰ ਇਕ ਲੱਖ 80 ਹਜ਼ਾਰ ਰੁਪਏ ਦੇ ਵਿੱਚ ਵੇਚਿਆ ਹੈ।
ਉਧਰ ਬੁਢਲਾਡਾ ਪੁਲਿਸ ਦੇ ਡੀਐਸਪੀ ਸਿਕੰਦਰ ਸਿੰਘ ਨੇ ਕਿਹਾ ਕਿ ਮਾਮਲਾ ਬੱਚੇ ਨੂੰ ਵੇਚਣ ਦਾ ਸਾਹਮਣੇ ਆਇਆ ਹੈ ਪਰ ਅਜੇ ਤੱਕ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੱਚੇ ਦੇ ਮਾਤਾ- ਪਿਤਾ ਨਸ਼ੇ ਦੇ ਆਦੀ ਹਨ ,ਜਿਨਾਂ ਦਾ ਪੁਲਿਸ ਵੱਲੋਂ ਇਲਾਜ ਵੀ ਕਰਵਾਇਆ ਗਿਆ ਸੀ। ਉਹਨਾਂ ਇਹ ਵੀ ਦੱਸਿਆ ਕਿ ਇਹ ਬੱਚਾ ਪਹਿਲਾਂ ਬਿਮਾਰ ਸੀ। ਜਿਸ ਦੇ ਚਲਦਿਆਂ ਇਸ ਬੱਚੇ ਨੂੰ ਗੋਦ ਦਿੱਤਾ ਗਿਆ ਹੈ ਅਤੇ ਉਸ ਪਰਿਵਾਰ ਵੱਲੋਂ ਇਸ ਬੱਚੇ ਦਾ ਇਲਾਜ ਵੀ ਕਰਵਾਇਆ ਗਿਆ ਸੀ।


