“ਛੱਠ ਪੂਜਾ ‘ਤੇ ਪ੍ਰਵਾਸੀ ਹੁੱਲੜਬਾਜ਼ੀ ਨਾ ਕਰਨ”, ਸਿੱਖ ਜੱਥੇਬੰਦੀਆਂ ਨੇ ਜਲੰਧਰ ਦੇ ਡੀਸੀ ਨੂੰ ਦਿੱਤਾ ਮੰਗ ਪੱਤਰ

“ਛੱਠ ਪੂਜਾ ‘ਤੇ ਪ੍ਰਵਾਸੀ ਹੁੱਲੜਬਾਜ਼ੀ ਨਾ ਕਰਨ”, ਸਿੱਖ ਜੱਥੇਬੰਦੀਆਂ ਨੇ ਜਲੰਧਰ ਦੇ ਡੀਸੀ ਨੂੰ ਦਿੱਤਾ ਮੰਗ ਪੱਤਰ

ਜਲੰਧਰ (ਵੀਓਪੀ ਬਿਊਰੋ) ਛੱਠ ਪੂਜਾ ਦਾ ਤਿਉਹਾਰ ਆ ਗਿਆ ਹੈ ਅਤੇ ਇਸ ਦੌਰਾਨ ਬਿਹਾਰ ਵਿੱਚ ਲੋਕ ਪੂਜਾ ਪਾਠ ਕਰਦੇ ਹਨ ਅਤੇ ਕਾਫੀ ਰੌਣਕਾਂ ਵੀ ਹੁੰਦੀਆਂ ਹਨ। ਛੱਠ ਪੂਜਾ ਦਾ ਤਿਉਹਾਰ ਹੁਣ ਪੰਜਾਬ ਵਿੱਚ ਰਹਿੰਦੇ ਪ੍ਰਵਾਸੀ ਵੀ ਉਤਸ਼ਾਹ ਨਾਲ ਮਨਾਉਂਦੇ ਹਨ। ਖਾਸ ਕਰ ਕੇ ਲੁਧਿਆਣਾ ਤੇ ਜਲੰਧਰ ਵਿੱਚ ਤਾਂ ਛੱਠ ਪੂਜਾ ਇੰਨੇ ਉਤਸ਼ਾਹ ਨਾਲ ਮਨਾਉਂਦੇ ਨੇ ਕਿ ਪਤਾ ਹੀ ਨਹੀਂ ਲੱਗਦਾ ਪੰਜਾਬ ਆ ਕਿ ਬਿਹਾਰ।

ਇਸੇ ਨੂੰ ਲੈ ਕੇ ਜਲੰਧਰ ‘ਚ ਸਿੱਖ ਜਥੇਬੰਦੀਆਂ ਵੱਲੋਂ ਛੱਠ ਪੂਜਾ ਨੂੰ ਲੈ ਕੇ ਜਲੰਧਰ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਲੰਧਰ ਦੇ ਵਿੱਚ ਛੱਠ ਪੂਜਾ ਦੀ ਆੜ ਦੇ ਵਿੱਚ ਪ੍ਰਵਾਸੀਆਂ ਵੱਲੋਂ ਇਹਦਾ ਹੁਲੜਬਾਜੀਆਂ ਕੀਤੀਆਂ ਜਾਂਦੀਆਂ ਨੇ ਅਤੇ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਨੇ। ਜਿਸ ਨੂੰ ਰੋਕਣ ਦੇ ਲਈ ਉਹਨਾਂ ਵੱਲੋਂ ਅੱਜ ਜਲੰਧਰ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ।

ਉਹਨਾਂ ਨੇ ਕਿਹਾ ਕਿ ਯੂਪੀ ਤੋਂ ਕੱਢੇ ਪ੍ਰਵਾਸੀ ਜੋ ਪੰਜਾਬ ਦੇ ਵਿੱਚ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹ ਛੱਠ ਪੂਜਾ ਵਰਗੇ ਪਵਿੱਤਰ ਤਿਉਹਾਰਾਂ ਦੇ ਉੱਪਰ ਹੁੱਲੜਬਾਜ਼ੀਆਂ ਕਰਦੇ ਨੇ ਤੇ ਗੰਦੀਆਂ ਹਰਕਤਾਂ ਕਰਦੀਆਂ ਨੇ ਜਿਸ ਕਾਰਨ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਤੇ ਜਿਸ ਦੇ ਉੱਪਰ ਰੋਕ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਇਸ ਦੇ ਉੱਪਰ ਜਲਦ ਤੋਂ ਜਲਦ ਰੋਕ ਨਹੀਂ ਲਗਾਈ ਜਾਵੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ।

ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਿਸੇ ਤਿਉਹਾਰ ਦਾ ਵਿਰੋਧ ਨਹੀਂ ਕਰ ਰਹੇ ਹਾਂ ਪਰ ਜੋ ਕੁਝ ਉਸ ਤਿਉਹਾਰ ਦੀ ਆੜ ਦੇ ਵਿੱਚ ਹੁੰਦਾ ਹੈ ਉਸਨੂੰ ਅਸੀਂ ਰੋਕਣ ਦੀ ਮਨਸ਼ਾ ਦੇ ਨਾਲ ਅੱਜ ਜਲੰਧਰ ਡੀਸੀ ਨੂੰ ਮੰਗ ਪੱਤਰ ਦਿੱਤਾ ਹੈ। ਸਿੱਖ ਜੱਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਤਿਉਹਾਰ ਪਵਿੱਤਰਤਾ ਦੇ ਨਾਲ ਮਰਿਆਦਾ ਵਿੱਚ ਰਹਿ ਕੇ ਹੀ ਮਨਾਇਆ ਜਾਵੇ।

error: Content is protected !!