ਵਿਆਹ ਵਾਲੇ ਦਿਨ ਡੋਲੀ ਦੀ ਜਗ੍ਹਾ ਕੁੜੀ ਦੀ ਉੱਠੀ ਅਰ+ਥੀ, ਡੀਜੇ ‘ਤੇ ਨੱਚਦਿਆਂ ਆਇਆ ਹਾਰਟ ਅ+ਟੈਕ

ਵਿਆਹ ਵਾਲੇ ਦਿਨ ਡੋਲੀ ਦੀ ਜਗ੍ਹਾ ਕੁੜੀ ਦੀ ਉੱਠੀ ਅਰ+ਥੀ, ਡੀਜੇ ‘ਤੇ ਨੱਚਦਿਆਂ ਆਇਆ ਹਾਰਟ ਅ+ਟੈਕ
The dead man’s body. Focus on hand
ਵੀਓਪੀ ਬਿਊਰੋ – ਫਰੀਦਕੋਟ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਵਿਆਹ ਦੀਆਂ ਖੁਸ਼ੀਆਂ ਗਮਾਂ ਵਿੱਚ ਬਦਲ ਗਈਆਂ ਹਨ। ਦੁਖਦਾਇਕ ਖਬਰ ਸੁਣ ਕੇ ਹਰ ਪਾਸੇ ਸੋਗ ਦਾ ਮਾਹੌਲ ਹੈ। ਦਰਅਸਲ ਇੱਕ ਘਰ ਵਿੱਚ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ, ਵਿਆਹ ਦੇ ਚਾਵਾਂ ਵਿੱਚ ਘਰਦਿਆਂ ਨੇ ਪੂਰੇ ਸ਼ਗਨ ਅਤੇ ਸਜਾਵਟ ਕੀਤੀ ਹੋਈ ਸੀ ਰਾਤ ਦੇ ਸਮੇਂ ਡੀਜੇ ਦਾ ਮਾਹੌਲ ਸੀ ਅਤੇ ਜਾਗੋ ਤੋਂ ਬਾਅਦ ਸਾਰੇ ਡੀਜੇ ਤੇ ਨੱਚ ਗਾ ਰਹੇ ਸਨ।
ਜਦ ਸਾਰੇ ਸੰਗੀਤ ਸਮਾਰੋਹ ਤੋਂ ਵਾਪਸ ਘਰ ਜਾਣ ਲੱਗੇ ਤਾਂ ਵਿਆਹ ਵਾਲੀ ਕੁੜੀ ਦੇ ਨੱਕ ਵਿੱਚੋਂ ਖੂਨ ਵਗਿਆ, ਉਸਨੂੰ ਹਸਪਤਾਲ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਹਾਰਟ ਅਟੈਕ ਆ ਗਿਆ ਤੇ ਬਰਾਤ ਵਾਲੇ ਦਿਨ ਹੀ ਕੁੜੀ ਦੀ ਮੌਤ ਹੋ ਗਈ।
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਇਕ ਪੂਜਾ ਨਾਂਮ ਦੀ ਲੜਕੀ ਨੂੰ ਬਰਾਤ ਆਉਣ ਤੋਂ ਪਹਿਲਾਂ ਹਾਰਟ ਅਟੈਕ ਆਇਆ ਹੈ।
ਜਾਣਕਾਰੀ ਅਨੁਸਾਰ ਪਤਾ ਲੱਗਾ ਕਿ 24 ਤਰੀਕ ਨੂੰ ਬਰਾਤ ਆਉਣੀ ਸੀ ਉਸਤੋਂ ਪਹਿਲਾਂ ਹੀ ਵਿਆਹ ਵਾਲੀ ਕੁੜੀ ਨੂੰ ਹਾਰਟ ਅਟੈਕ ਆ ਗਿਆ। ਪਰਿਵਾਰਾਂ ਮੈਂਬਰਾਂ ਨੇ ਦੱਸਿਆ ਕਿ ਰਾਤ ਦੀ 23 ਤਰੀਕ ਨੂੰ ਜਾਗੋ ਵਿਚ ਵਿਚ ਨੱਚ ਕੇ ਪੂਰੇ ਜਸ਼ਨ ਮਨਾਏ ਅਤੇ ਰਾਤ ਦੇ 2 ਵਜੇ ਦੇ ਕਰੀਬ ਨੱਕ ਚੋਂ ਖੂਨ ਵਗਣ ਲੱਗ ਗਿਆ ਜਿਸ ਨੂੰ ਡਾਕਟਰ ਕੋਲ ਲਜਾਇਆ ਗਿਆ ਜਿਥੇ ਉਹਨਾਂ ਨੇ ਪੂਜਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

error: Content is protected !!