ਤਰਨ ਤਾਰਨ ਲਈ ਸਿਆਸੀ ਪਾਰਟੀਆਂ ਦਾ ਲੱਗਾ ਪੂਰਾ ਜ਼ੋਰ, CM ਮਾਨ ਕਰ ਰਹੇ ਰੋਡ ਸ਼ੋਅ

ਤਰਨ ਤਾਰਨ ਲਈ ਸਿਆਸੀ ਪਾਰਟੀਆਂ ਦਾ ਲੱਗਾ ਪੂਰਾ ਜ਼ੋਰ, CM ਮਾਨ ਕਰ ਰਹੇ ਰੋਡ ਸ਼ੋਅ

ਵੀਓਪੀ ਬਿਊਰੋ -ਤਰਨ ਤਰਨ ਜ਼ਿਮਨੀ ਚੋਣ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਵੱਲੋਂ ਪੂਰੀ ਤਾਕਤ ਝੋਕੀ ਹੋਈ ਹੈ ਕਿ ਤਰਨ ਤਰਨ ਜਿਮਨੀ ਸੀਟ ਉਹ ਜਿੱਤ ਜਾਣ। ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚਾਲੇ ਜਿੱਥੇ ਸਿੱਧੀ ਟੱਕਰ ਹੈ। ਉੱਥੇ ਹੀ ਵਾਰਸ ਪੰਜਾਬ ਦੇ ਨੇ ਵੀ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ। ਉਮੀਦ ਹੈ ਕਿ ਇਸ ਵਾਰ ਮੁਕਾਬਲਾ ਸਖਤ ਹੋਵੇਗਾ ਮੰਨਿਆ ਜਾ ਰਿਹਾ ਹੈ ਕਿ ਤਰਨ ਤਾਰਨ ਜਿਮਨੀ ਚੋਣ ਜੋ ਜਿੱਤੇਗਾ ਉਹੀ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਭਵਿੱਖ ਤੇਅ ਕਰੇਗਾ।

ਆਮ ਆਦਮੀ ਪਾਰਟੀ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ ਕਿ ਉਹ ਇਸ ਸੀਟ ਨੂੰ ਜਿੱਤ ਕੇ 2027 ਚ ਆਪਣੀ ਦਾਵੇਦਾਰੀ ਮਜਬੂਤ ਕਰਨ ਅਤੇ 2027 ਵਿੱਚ 92 ਤੋਂ ਵੀ ਜਿਆਦਾ ਸੀਟਾਂ ਜਿੱਤ ਕੇ ਪੰਜਾਬ ਦੀ ਸੱਤਾ ਹਾਸਿਲ ਕਰਨ। ਉੱਥੇ ਹੀ 10 ਸਾਲ ਤੋਂ ਲਗਾਤਾਰ ਸੱਤਾ ਤੋਂ ਬਾਹਰ ਰਹਿ ਚੁੱਕੀ ਸ਼੍ਰੋਮਣੀ ਅਕਾਲੀ ਦਲ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਸੀਟ ਨੂੰ ਜਿੱਤ ਕੇ ਉਹ ਆਪਣੀ ਲਾਜ ਬਚਾ ਲਵੇ। ਉੱਥੇ ਹੀ ਕਾਂਗਰਸ ਨੇ ਵੀ ਸੀਟ ਨੂੰ ਜਿੱਤਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਗੱਲ ਕੀਤੀ ਜਾਵੇ ਭਾਜਪਾ ਦੀ ਤਾਂ ਭਾਜਪਾ ਵੀ ਇਸ ਸੀਟ ਨੂੰ ਜਿੱਤ ਕੇ ਪੰਜਾਬ ਵਿੱਚ ਆਪਣਾ ਦਬਦਬਾ ਬਣਾਉਣਾ ਸ਼ੁਰੂ ਕਰਨਾ ਚਾਹੁੰਦੀ ਹੈ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੂਜੀਆਂ ਪਾਰਟੀਆਂ ਨੂੰ ਪੰਜਾਬ ਸਖਤ ਟੱਕਰ ਦਿੱਤੀ ਜਾ ਸਕੇ। ਉੱਥੇ ਹੀ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਨੇ ਵੀ ਹਿੰਦੂ ਆਗੂ ਸੂਰੀ ਦਾ ਕਤਲ ਕਰਨ ਵਾਲੇ ਸਨੀ ਦੇ ਭਰਾ ਨੂੰ ਟਿਕਟ ਦਿੱਤੀ ਹੋਈ ਹੈ ਅਤੇ ਇਹ ਮੰਨਿਆ ਜਾ ਰਿਹਾ ਕਿ ਉਹਨਾਂ ਦਾ ਉਮੀਦਵਾਰ ਵੀ ਇਥੋਂ ਸੀਟ ਜਿੱਤ ਸਕਦਾ ਹੈ ਕਿਉਂਕਿ ਖਡੂਰ ਸਾਹਿਬ ਤੋਂ ਐਮਪੀ ਨੇ ਅੰਮ੍ਰਿਤ ਪਾਲ ਸਿੰਘ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਸੀਟ ਕਿਸ ਦੀ ਝੋਲੀ ਵਿੱਚ ਪੈਂਦੀ ਹੈ।

ਪਰ ਆਮ ਆਦਮੀ ਪਾਰਟੀ ਨੇ ਇਸ ਸੀਟ ਤੇ ਆਪਣੀਆਂ ਤਿਆਰੀਆਂ ਪੂਰੀਆਂ ਜੋਸ਼ ਹੋਰ ਦੇ ਨਾਲ ਸ਼ੁਰੂ ਕੀਤੀਆਂ ਹੋਈਆਂ ਨੇ, ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਹਲਕੇ ਵਿੱਚ ਰੋਡ ਸ਼ੋ ਕਰ ਰਹੇ ਨੇ ਇਸ ਦਾ ਉਹਨਾਂ ਨੇ ਇੱਕ ਪ੍ਰੋਗਰਾਮਾਂ ਦਾ ਵੇਰਵਾ ਵੀ ਜਾਰੀ ਕੀਤਾ ਹੈ ਅਤੇ ਤਰਨ ਤਾਰਨ ਦੇ ਕਈ ਪਿੰਡਾਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਇਹ ਪ੍ਰੋਗਰਾਮ ਉਲੀਕਿਆ ਹੋਇਆ ਹੈ।

error: Content is protected !!