ਵਧਾਈ ਲੈਣ ਗਏ ਕਿੰਨਰਾਂ ਦੇ 2 ਗਰੁੱਪ ਆਪਸ ‘ਚ ਕਰਨ ਲੱਗੇ ਕੁੱਟਮਾਰ

ਵਧਾਈ ਲੈਣ ਗਏ ਕਿੰਨਰਾਂ ਦੇ 2 ਗਰੁੱਪ ਆਪਸ ‘ਚ ਕਰਨ ਲੱਗੇ ਕੁੱਟਮਾਰ

ਵੀਓਪੀ ਬਿਊਰੋ – ਫਿਰੋਜ਼ਪੁਰ ਵਿੱਚ ਕਿੰਨਰਾਂ ਦੇ ਦੋ ਗੁੱਟਾਂ ਵਿੱਚ ਲੜਾਈ ਹੋ ਗਈ। ਇਸ ਵਿੱਚ ਸਭ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੋਨੋਂ ਧਿਰਾਂ ਇੱਕ ਦੂਜੇ ਉੱਪਰ ਹਮਲਾ ਕਰਦੀਆਂ ਹਨ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਹੀਰਾ ਮੰਡੀ ਵਿੱਚ ਇੱਕ ਘਰ ਵਿੱਚ ਵਿਆਹ ਸਮਾਗਮ ਹੋਇਆ ਸੀ, ਜਿਸ ਵਿੱਚ ਦੋ ਕਿੰਨਰ ਗੁੱਟ ਇਕੱਠੇ ਹੀ ਵਧਾਈ ਲੈਣ ਪਹੁੰਚ ਗਏ।

ਉਥੇ ਦੋਨਾਂ ਗਰੁੱਪਾਂ ਦਾ ਆਪਸ ਵਿੱਚ ਵਧਾਈ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਦੋਨਾਂ ਗਰੁੱਪਾਂ ਨੇ ਇੱਕ ਦੂਜੇ ਦੀ ਜਮ ਕੇ ਮਾਰ ਕੁਟ ਕੀਤੀ , ਇਸ ਕੁੱਟਮਾਰ ਵਿੱਚ ਦੋ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਨੇ ਸੀਸੀਟੀਵੀ ਵਿੱਚ ਸਭ ਕੈਦ ਹੋ ਗਿਆ ਹੈ।

 

 

error: Content is protected !!