ਬੰਦੀ ਸਿੰਘਾਂ ‘ਤੇ ਬੋਲਿਆ ਬਿੱਟਾ, ਕਿਹਾ- ਰਿਹਾਅ ਕੀਤਾ ਤਾਂ ਮਾਹੌਲ ਖਰਾਬ ਹੋ ਜਾਊ

ਬੰਦੀ ਸਿੰਘਾਂ ‘ਤੇ ਬੋਲਿਆ ਬਿੱਟਾ, ਕਿਹਾ- ਰਿਹਾਅ ਕੀਤਾ ਤਾਂ ਮਾਹੌਲ ਖਰਾਬ ਹੋ ਜਾਊ

ਵੀਓਪੀ ਬਿਊਰੋ -ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ, ਉੱਥੇ ਹੀ ਹੁਣ ਆਲ ਇੰਡੀਆ ਐਂਟੀ-ਟੈਰਰਿਸਟ ਫਰੰਟ ਦੇ ਪ੍ਰਧਾਨ ਐਮ.ਐਸ. ਬਿੱਟਾ ਦਾ ਬਿਆਨ ਸਾਹਮਣੇ ਆਇਆ ਹੈ।

ਬਿੱਟਾ ਨੇ ਕਿਹਾ ਕਿ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮੌਤ ਦੇ ਵਪਾਰੀਆਂ ਬਾਰੇ ਕਿਉਂ ਗੱਲ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਉਨ੍ਹਾਂ ਨੂੰ ਕੀ ਫਾਇਦਾ ਹੋਵੇਗਾ। ਬਿੱਟਾ ਨੇ ਕਿਹਾ ਕਿ ਉਨ੍ਹਾਂ ਨੂੰ ਰਿਹਾਅ ਕੀਤਾ ਜਾਂਦਾ ਹੈ ਤਾਂ ਉਹ ਮਾਹੌਲ ਖਰਾਬ ਕਰ ਸਕਦੇ ਹਨ।

ਉਸ ਨੇ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਤੋਂ ਫੰਡ ਦਿੱਤੇ ਜਾ ਰਹੇ ਹਨ ਅਤੇ ਵਕੀਲਾਂ ਨੂੰ ਲੱਖਾਂ ਰੁਪਏ ਦਿੱਤੇ ਜਾ ਰਹੇ ਹਨ…. ਜੋ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਸਿੱਖ ਧਰਮ ਦੇ ਵਿਰੁੱਧ ਕੰਮ ਕਰ ਰਹੇ ਹਨ। ਇਸ ਲਈ, ਦਿੱਲੀ ਦੇ ਮੁੱਖ ਮੰਤਰੀ ਅਤੇ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਉਨ੍ਹਾਂ ਨੂੰ ਰਿਹਾਅ ਨਾ ਕਰਨ ਦੀ ਬੇਨਤੀ ਕੀਤੀ ਗਈ ਹੈ।

error: Content is protected !!