ਤਰਨ ਤਾਰਨ ਜ਼ਿਮਨੀ ਚੋਣ… ਬਿਆਨ ਬਣੇ ਵਿਵਾਦ

ਤਰਨ ਤਾਰਨ ਜ਼ਿਮਨੀ ਚੋਣ… ਬਿਆਨ ਬਣੇ ਵਿਵਾਦ

 

ਵੀਓਪੀ ਬਿਊਰੋ – ਤਰਨ ਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਮਾਹੌਲ ਪੂਰਾ ਗਰਮ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਹੈ। ਪਰ ਇਸ ਦੌਰਾਨ ਕਾਂਗਰਸ ਦੇ ਪੱਖ ਵਿੱਚ ਕੁਝ ਵੀ ਸਹੀ ਜਾਂਦਾ ਨਹੀਂ ਜਾਪ ਰਿਹਾ ਕਿਉਂਕਿ ਜੋ ਵੀ ਕਾਂਗਰਸ ਦੇ ਸੀਨੀਅਰ ਨੇਤਾ ਬਿਆਨ ਦੇ ਰਹੇ ਹਨ, ਉਸ ਨਾਲ ਉਹ ਖੁਦ ਹੀ ਵਿਵਾਦਾਂ ਵਿੱਚ ਘਿਰਦੇ ਜਾ ਰਹੇ ਹਨ। ਕਦੇ ਬਿਆਨਾਂ ਕਾਰਨ ਤੇ ਕਦੇ ਪੋਸਟਰਾਂ ਕਾਰਨ ਕਾਂਗਰਸ ਦੀ ਕਿਰਕਰੀ ਹੋ ਰਹੀ ਹੈ।
ਕਾਂਗਰਸ ਦੀ ਇਸ ਨਾਕਾਮੀ ਦਾ ਫਾਇਦਾ ਸਿੱਧੇ ਤੌਰ ‘ਤੇ ਦੂਜੀਆਂ ਪਾਰਟੀਆਂ ਨੂੰ ਮਿਲੇਗਾ। ਭਾਜਪਾ ਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਪੰਥਕ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ MP ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੀ ਮੈਦਾਨ ਵਿੱਚ ਹਨ। 11 ਨਵੰਬਰ ਨੂੰ ਤਰਨ ਤਾਰਨ ਸੀਟ ਲਈ ਚੋਣਾਂ ਹੋਣਗੀਆਂ ਅਤੇ 14 ਨਵੰਬਰ ਨੂੰ ਨਤੀਜੇ ਸਾਹਮਣੇ ਆ ਜਾਣਗੇ। ਇਸ ਹਲਕੇ ਦੀ ਜ਼ਿਮਨੀ ਚੋਣ ਲੜਨ ਲਈ 15 ਉਮੀਦਵਾਰ ਮੈਦਾਨ ’ਚ ਹਨ।
ਇਸ ਹਲਕੇ ਵਿੱਚ 2022 ਦੀਆਂ ਆਮ ਚੋਣਾਂ ’ਚ 70.09 ਫ਼ੀਸਦੀ ਵੋਟਿੰਗ ਦਾ ਰਿਕਾਰਡ ਰਿਹਾ ਸੀ। ਤਰਨਤਾਰਨ ਦੇ ਕਈ ਇਲਾਕੇ ਅਤੀ ਸੰਵੇਦਨਸ਼ੀਲ ਮੰਨੇ ਜਾਂਦੇ ਰਹੇ ਹਨ। ਹੁਣ 14 ਨਵੰਬਰ ਨੂੰ ਹੀ ਪਤਾ ਲੱਗੇਗਾ ਕਿ ਕੌਣ ਇਸ ਸੀਟ ‘ਤੇ ਬਾਜ਼ੀ ਮਾਰਦਾ ਹੈ।

 

error: Content is protected !!