ਦਿੱਲੀ ‘ਚ ਇੰਨਾ ਵੱਡਾ ਕਾਂਡ ਹੋ ਗਿਆ, ਪ੍ਰਧਾਨ ਮੰਤਰੀ ਸਾਬ੍ਹ ਭੂਟਾਨ ਦੇ ਰਾਜੇ ਦਾ ਜਨਮ ਦਿਨ ਮਨਾਉਣ ਚਲੇ ਗਏ

ਦਿੱਲੀ ‘ਚ ਇੰਨਾ ਵੱਡਾ ਕਾਂਡ ਹੋ ਗਿਆ, ਪ੍ਰਧਾਨ ਮੰਤਰੀ ਸਾਬ੍ਹ ਭੂਟਾਨ ਦੇ ਰਾਜੇ ਦਾ ਜਨਮ ਦਿਨ ਮਨਾਉਣ ਚਲੇ ਗਏ

ਦਿੱਲੀ (ਵੀਓਪੀ ਬਿਊਰੋ) ਬੀਤੀ ਸ਼ਾਮ 7 ਵਜੇ ਦੇ ਕਰੀਬ ਦਿੱਲੀ ਦੇ ਲਾਲ ਕਿਲਾ ਸਾਹਮਣੇ ਜ਼ਬਰਦਸਤ ਧਮਾਕਾ ਹੁੰਦੈ ਅਤੇ ਕਰੀਬ ਕਰੀਬ 9 ਤੋਂ 10 ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਦਰਜਨਾਂ ਲੋਕੀ ਹੀ ਜਖਮੀ ਹੋ ਜਾਂਦੇ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫੋਨ ਤੇ ਗੱਲਬਾਤ ਕਰਦੇ ਨੇ ਅਤੇ ਸਥਿਤੀ ਦਾ ਜਾਇਜ਼ਾ ਲੈਂਦੇ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਘਟਨਾ ਵਾਲੀ ਜਗ੍ਹਾ ਤੇ ਪਹੁੰਚਦੇ ਨੇ ਅਤੇ ਜਖਮੀ ਇਹਦਾ ਹਾਲ ਚਾਲ ਵੀ ਪੁੱਛਦੇ ਨੇ ਅਤੇ ਕਹਿੰਦੇ ਨੇ ਕਿ ਹਮਲੇ ਪਿੱਛੇ ਜੋ ਵੀ ਹੈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਉਥੇ ਹੀ ਦੇਸ਼ ਤੇ ਬਾਕੀ ਸੂਬਿਆਂ ਵਿੱਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮਲੇ ਤੋਂ ਦੂਜੇ ਦਿਨ ਸਵੇਰੇ ਹੀ ਭੂਟਾਨ ਲਈ ਰਵਾਨਾ ਹੋ ਜਾਂਦੇ ਨੇ। ਉਹਨਾਂ ਨੇ ਉੱਥੇ ਭੂਟਾਨ ਦੇ ਚੌਥੇ ਰਾਜਾ ਵਾਂਗ ਚੁੱਕਦੇ 70ਵੇਂ ਜਨਮ ਦਿਨ ਦੇ ਜਸ਼ਨ ਵਿੱਚ ਸ਼ਾਮਿਲ ਹੋਣਾ ਹੈ। ਹੈਰਾਨੀ ਦੀ ਗੱਲ ਹੈ ਜਦੋਂ ਦੇਸ਼ ਇੰਨੀ ਵੱਡੀ ਸਮੱਸਿਆ ਇੰਨੇ ਵੱਡੇ ਧਮਾਕੇ ਦੇ ਨਾਲ ਸੋਗ ਵਿੱਚ ਹੋਵੇ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਦੂਜੇ ਦੇਸ਼ ਦੇ ਰਾਜੇ ਦੇ ਜਨਮ ਵਿੱਚ ਜਸ਼ਨ ਮਨਾਉਣ ਚਲਾ ਗਿਆ ਹੋਵੇ। ਇਸ ਦੌਰਾਨ ਪ੍ਰਧਾਨ ਮੰਤਰੀ ਉੱਥੇ ਜਾ ਕੇ ਬਿਆਨ ਦੇ ਰਹੇ ਨੇ ਕਿ ਉਹਨਾਂ ਨੂੰ ਬਹੁਤ ਦੁੱਖ ਹੈ ਜੋ ਦਿੱਲੀ ਵਿੱਚ ਹੋਇਆ ਹੈ ਅਤੇ ਗੁਨਾਹਕਾਰਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਦੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਇਹ ਦੌਰਾ ਰੱਦ ਵੀ ਤਾਂ ਕਰ ਸਕਦੇ ਸਨ।

ਜਦੋਂ ਇਹ ਵੱਡਾ ਹਮਲਾ ਹੁੰਦਾ ਹੈ, ਉਹ ਵੀ ਦੇਸ਼ ਦੀ ਰਾਜਧਾਨੀ ਅਤੇ ਉਸ ਜਗ੍ਹਾ ‘ਤੇ ਜਿੱਥੇ 26 ਜਨਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਝੰਡਾ ਲਹਿਰਾਉਂਦੇ ਨੇ ਉਸਦੀ ਜਗ੍ਹਾ ਇੰਨਾ ਵੱਡਾ ਧਮਾਕਾ ਹੁੰਦਾ ਹੈ। ਇਹਨਾਂ ਸਾਰੀਆਂ ਘਟਨਾਵਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਗੁਆਂਢੀ ਦੇਸ਼ ਵਿੱਚ ਚਲੇ ਗਏ ਨੇ। ਇਸ ਹਮਲੇ ਦੇ ਪਿੱਛੇ ਸਾਜ਼ਿਸ਼ਕਰਤਾ ਕੌਣ ਹੈ, ਇਹ ਸਮਾਂ ਰਹਿੰਦਾ ਪਤਾ ਲੱਗ ਜਾਵੇਗਾ। ਜੇਕਰ ਜਾਂਚ ਸਹੀ ਤਰੀਕੇ ਨਾਲ ਹੁੰਦੀ ਹੈ ਕਿਉਂਕਿ ਮਾਸੂਮਾਂ ਦੀ ਮੌਤ ਦਾ ਗੁਨਾਹਕਾਰ ਕੌਣ ਹੈ ਮਾਸੂਮਾਂ ਨੂੰ ਮਾਰ ਕੇ ਕਿਸੇ ਨੂੰ ਇਨਸਾਫ ਨਹੀਂ ਮਿਲੇਗਾ ਜਾਂ ਕਿਸੇ ਨੂੰ ਕੋਈ ਵੀ ਬਦਲਾ ਨਹੀਂ ਮਿਲੇਗਾ ਮਸੂਮਾਂ ਦਾ ਕਾਤਲ ਜੋ ਵੀ ਹੈ, ਸਾਹਮਣੇ ਆਉਣਾ ਚਾਹੀਦਾ ਹੈ।

error: Content is protected !!