ਕਿਸ ਨੂੰ ਤਾਰੇਗਾ ਤਰਨ ਤਾਰਨ… ਉਮੀਦਵਾਰਾਂ ਦੇ ਇਮਤਿਹਾਨ ਦੀ ਘੜੀ
ਵੀਓਪੀ ਬਿਊਰੋ – ਤਰਨ ਤਰਨ ਜ਼ਿਮਨੀ ਚੋਣ ਲਈ ਅੱਜ ਵੋਟਿੰਗ ਹੋ ਰਹੀ ਹੈ। ਸਾਬਕਾ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਕਸ਼ਮੀਰ ਸਿੰਘ ਸੋਹਲ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਸਨ ਉਹਨਾਂ ਦੀ ਮੌਤ ਤੋਂ ਬਾਅਦ ਹੁਣ ਇਹ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ।
ਅੱਜ ਜ਼ਿਮਨੀ ਚੋਣ ਹੋ ਰਹੀ ਹੈ ਤੇ ਆਮ ਆਦਮੀ ਪਾਰਟੀ ਇਸ ਸੀਟ ‘ਤੇ ਮੁੜ ਤੋਂ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਹੈ। ਉੱਥੇ ਹੀ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਐੱਮਪੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਉਮੀਦਵਾਰ ਵੀ ਮੈਦਾਨ ਵਿੱਚ ਹੈ। ਕੁੱਲ ਮਿਲਾ ਕੇ 15 ਉਮੀਦਵਾਰਾਂ ਦਾ ਅੱਜ ਇਮਤਿਹਾਨ ਹੋ ਰਿਹਾ ਹੈ। 14 ਨਵੰਬਰ ਨੂੰ ਇਸ ਸੀਟ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੋਵੇਗਾ।
ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਤੱਕ ਕਰੀਬ 30 ਤੋਂ 35 ਫੀਸਦ ਵੋਟਿੰਗ ਹੋਈ ਹੈ। ਉੱਥੇ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਵੋਟਿੰਗ ਸ਼ਾਂਤਮਈ ਢੰਗ ਨਾਲ ਹੀ ਨੇਪਰੇ ਚੜੇਗੀ। ਉੱਤੇ ਹੀ ਵਿਰੋਧੀ ਪਾਰਟੀਆਂ ਸਰਕਾਰ ‘ਤੇ ਇਲਜ਼ਾਮ ਲਾ ਰਹੀਆਂ ਨੇ ਕਿ ਜ਼ਿਮਨੀ ਚੋਣਾਂ ਦੌਰਾਨ ਧੱਕੇਸ਼ਾਹੀ ਹੋ ਰਹੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਲੋਕ ਉਹਨਾਂ ਦੇ ਕੰਮਾਂ ਅਤੇ ਵਿਕਾਸ ਨੂੰ ਦੇਖਦੇ ਹੋਏ ਵੋਟਿੰਗ ਕਰ ਰਹੇ ਨੇ ਹੁਣ ਇਹ ਤਾਂ ਆਉਣ ਵਾਲੀ 14 ਨਵੰਬਰ ਨੂੰ ਹੀ ਪਤਾ ਚੱਲੇਗਾ ਕਿ ਤਰਨਤਾਰਨ ਜ਼ਿਮਨੀ ਸੀਟ ‘ਤੇ ਕਿਸ ਦਾ ਹੱਕ ਹੈ।


