ਧਰਮਿੰਦਰ ਤੋਂ ਬਾਅਦ ਪ੍ਰੇਮ ਚੋਪੜਾ ਵੀ ਹਸਪਤਾਲ ‘ਚ ਦਾਖਲ, ਡਾਕਟਰਾਂ ਨੇ ਕਹੀ ਵੱਡੀ ਗੱਲ
ਮੁੰਬਈ (ਵੀਓਪੀ ਬਿਊਰੋ) ਬਾਲੀਵੁੱਡ ਲਈ ਇੱਕ ਤੋਂ ਬਾਅਦ ਇੱਕ ਮਾੜੀ ਅਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਸਿੰਘ ਦਿਓਲ ਹਸਪਤਾਲ ਵਿੱਚ ਭਰਤੀ ਹਨ ਅਤੇ ਪਹਿਲਾ ਇਹ ਅਫਵਾਹ ਉੱਡੀ ਸੀ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਅਤੇ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਖਾਸ ਕਰਕੇ ਕੁੜੀਆਂ ਨੇ ਸੋਸ਼ਲ ਮੀਡੀਆ ‘ਤੇ ਕਿਹਾ ਹੈ ਕਿ ਫਿਲਹਾਲ ਧਰਮਿੰਦਰ ਰਿਕਵਰ ਹੋ ਰਹੇ ਨੇ ਅਤੇ ਉਨਾਂ ਦੀ ਸਿਹਤਯਾਬੀ ਲਈ ਅਰਦਾਸਾਂ ਹੋ ਰਹੀਆਂ ਨੇ ਅਤੇ ਦਿਹਾਂਤ ਵਰਗੀ ਕੋਈ ਵੀ ਖਬਰ ਸੱਚ ਨਹੀਂ ਹੈ।
ਇਸ ਲਈ ਉਹਨਾਂ ਨੇ ਮੀਡੀਆ ਨੂੰ ਵੀ ਕਿਹਾ ਸੀ ਕਿ ਇਸ ਤਰ੍ਹਾਂ ਦੀਆਂ ਖਬਰਾਂ ਨਾ ਫੈਲਾਈਆਂ ਜਾਣ। ਉੱਥੇ ਹੀ ਹੁਣ ਇੱਕ ਹੋਰ ਬਾਲੀਵੁੱਡ ਤੋਂ ਮਾੜੀ ਖਬਰ ਸਾਹਮਣੇ ਆਈ ਹੈ। ਆਪਣੇ ਸਮੇਂ ਦੇ ਧਾਕੜ ਅਦਾਕਾਰ ਅਤੇ ਵਿਲੇਨ ਦੇ ਰੂਪ ਵਿੱਚ ਦੁਨੀਆਂ ਵਿੱਚ ਨਾ ਕਮਾਉਣ ਵਾਲੇ ਪ੍ਰੇਮ ਚੋਪੜਾ ਵੀ ਲੀਲਾਵਤੀ ਹਸਪਤਾਲ ਵਿੱਚ ਦਾਖਲ ਹੋ ਗਏ ਨੇ।
ਦੱਸਿਆ ਜਾ ਰਿਹਾ ਹੈ ਕਿ ਵੱਧਦੀ ਉਮਰ ਕਾਰਨ ਹੋ ਰਹੀ ਹੈ ਬਿਮਾਰੀਆਂ ਕਾਰਨ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਉੱਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਡਰ ਆਲਾ ਕੋਈ ਮੁੱਦਾ ਨਹੀਂ ਹੈ ਰੋਜ਼ਾਨਾ ਦੇ ਰੂਟੀਨ ਦੇ ਤੌਰ ਤੇ ਉਹਨਾਂ ਦਾ ਚੈੱਕ ਅਪ ਕੀਤਾ ਜਾ ਰਿਹਾ ਹੈ ਅਤੇ ਉਨਾਂ ਦੀ ਸਿਹਤ ਫਿਲਹਾਲ ਠੀਕ ਹੈ ਡਾਕਟਰਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਪ੍ਰੇਮ ਚੋਪੜਾ ਨੂੰ ਆਈਸੀਯੂ ਵਿੱਚ ਦਾਖਲ ਨਹੀਂ ਕਰਵਾਇਆ ਗਿਆ ਹੈ। ਉਹਨਾਂ ਦੀ ਸਿਹਤ ਠੀਕ ਹੈ ਅਤੇ ਜਲਦ ਹੀ ਮੁਢਲਾ ਇਲਾਜ ਦੇ ਕੇ ਉਹਨਾਂ ਨੂੰ ਘਰ ਵਾਪਸ ਭੇਜ ਦਿੱਤਾ ਜਾਵੇਗਾ।
ਫਿਲਹਾਲ ਜੋ ਵੀ ਹੈ ਪਰ ਦੋ ਵੱਡੇ ਅਦਾਕਾਰ ਜੋ ਆਪਣੇ ਸਮੇਂ ਵਿੱਚ ਭਾਰਤ ਦੇ ਸਿਨੇਮਾ ਪ੍ਰੇਮੀਆਂ ਨੂੰ ਕਾਫੀ ਸਾਰਾ ਮਨੋਰੰਜਨ ਕਰਵਾ ਚੁੱਕੇ ਹਨ ਉਹਨਾਂ ਦਾ ਹਸਪਤਾਲ ਜਾਣਾ ਕਿਤੇ ਨਾ ਕਿਤੇ ਦੁਖਦਾਈ ਹੈ।


