ਭਾਰਤ ਖੁਦ ਹੀ ਕਰ ਲਵੇਗਾ ਦਿੱਲੀ ਧ+ਮਾਕੇ ਦੀ ਜਾਂਚ, ਸਾਡੀ ਮਦਦ ਦੀ ਲੋੜ ਨਹੀਂ : ਅਮਰੀਕਾ

ਭਾਰਤ ਖੁਦ ਹੀ ਕਰ ਲਵੇਗਾ ਦਿੱਲੀ ਧ+ਮਾਕੇ ਦੀ ਜਾਂਚ, ਸਾਡੀ ਮਦਦ ਦੀ ਲੋੜ ਨਹੀਂ : ਅਮਰੀਕਾ

ਦਿੱਲੀ (ਵੀਓਪੀ ਬਿਊਰੋ) ਰਾਜਧਾਨੀ ਦਿੱਲੀ ਵਿੱਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਧਮਾ+ਕੇ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਨੂੰ ਅੱ+ਤਵਾਦੀ ਹਮਲਾ ਕਰਾਰ ਦਿੱਤਾ ਹੈ। ਭਾਰਤ ਨੇ ਇਸ ਸਬੰਧ ਵਿੱਚ ਉੱਚ ਪੱਧਰੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵੀ ਇਸਨੂੰ ਇੱਕ ਸਪੱਸ਼ਟ ਅੱਤ+ਵਾਦੀ ਘਟਨਾ ਦੱਸਿਆ। 

ਰੂਬੀਓ ਨੇ ਕਿਹਾ, “ਭਾਰਤੀ ਜਾਂਚ ਏਜੰਸੀਆਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਉਹ ਇਸ ਜਾਂਚ ਨੂੰ ਬਹੁਤ ਸੋਚ-ਸਮਝ ਕੇ, ਧਿਆਨ ਨਾਲ ਅਤੇ ਪੇਸ਼ੇਵਰ ਢੰਗ ਨਾਲ ਕਰ ਰਹੇ ਹਨ। ਇਹ ਸਪੱਸ਼ਟ ਤੌਰ ‘ਤੇ ਇੱਕ ਅੱ+ਤਵਾਦੀ ਹਮਲਾ ਸੀ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਇਸ ਮਾਮਲੇ ਦੀ ਪੂਰੀ ਗੰਭੀਰਤਾ ਅਤੇ ਕੁਸ਼ਲਤਾ ਨਾਲ ਜਾਂਚ ਕਰ ਰਿਹਾ ਹੈ। “ਜਦੋਂ ਜਾਂਚ ਪੂਰੀ ਹੋ ਜਾਵੇਗੀ, ਤਾਂ ਉਹ ਸਾਰੇ ਤੱਥ ਜਨਤਕ ਕਰਨਗੇ। ਅਸੀਂ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ, ਪਰ ਭਾਰਤ ਅਜਿਹੀ ਜਾਂਚ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਉਸਨੂੰ ਸਾਡੀ ਸਹਾਇਤਾ ਦੀ ਲੋੜ ਨਹੀਂ ਹੈ।

error: Content is protected !!