ਪੰਜਾਬੀ ਸ਼ੇਰ ਅਰਸ਼ਦੀਪ ਨੇ ਖਰੀਦੀ ਸਾਢੇ 3 ਕਰੋੜ ਦੀ ਮਰਸਡੀਜ਼ ਕਾਰ

ਪੰਜਾਬੀ ਸ਼ੇਰ ਅਰਸ਼ਦੀਪ ਨੇ ਖਰੀਦੀ ਸਾਢੇ 3 ਕਰੋੜ ਦੀ ਮਰਸਡੀਜ਼ ਕਾਰ

ਮੋਹਾਲੀ (ਵੀਓਪੀ ਬਿਊਰੋ) ਭਾਰਤੀ ਕ੍ਰਿਕਟਰ ਪੰਜਾਬ ਦੇ ਸ਼ੇਰ ਤੇਜ਼ ਗੇਂਦਬਾਜ ਅਰਸ਼ਦੀਪ ਸਿੰਘ ਨੇ ਸਾਢੇ ਤਿੰਨ ਕਰੋੜ ਰੁਪਏ ਦੀ ਕੀਮਤ ਵਾਲੀ ਮਰਸਡੀਜ਼ ਜੀ ਵੈਗਨ ਕਾਰ ਖਰੀਦੀ ਹੈ। ਇਸ ਸਬੰਧੀ ਉਸਨੇ ਸੋਸ਼ਲ ਮੀਡੀਆ ‘ਤੇ ਫੋਟੋ ਅਤੇ ਵੀਡੀਓ ਵਾਇਰਲ ਕੀਤੀਆਂ ਨੇ ਅਰਸ਼ਦੀਪ ਸਿੰਘ ਇੱਕ ਹੋਣਹਾਰ ਭਾਰਤੀ ਤੇਜ਼ ਗੇਂਦਬਾਜ਼ ਹੈ, ਜਿਸਨੇ ਭਾਰਤ ਦੀ ਅੰਤਰਰਾਸ਼ਟਰੀ ਪੱਧਰ ‘ਤੇ ਨੁਮਾਇੰਦਗੀ ਕੀਤੀ ਹੈ।

ਪੰਜਾਬ ਦਾ ਨਾਂ ਚਮਕਾਉਣ ਵਾਲੇ ਅਰਸ਼ਦੀਪ ਸਿੰਘ ਆਈਪੀਐੱਲ ਵਿੱਚ ਪੰਜਾਬ ਵੱਲੋਂ ਖੇਡਦੇ ਹਨ। ਆਪਣੀ ਕਾਰ ਦੀਆਂ ਫੋਟੋ ਸਾਂਝੀਆਂ ਕਰਦੇ ਹੋਏ ਅਰਸ਼ਦੀਪ ਨੇ ਖੁਸ਼ੀ ਜਾਹਿਰ ਕੀਤੀ ਹੈ। ਇਸ ਦੌਰਾਨ ਉਹਨਾਂ ਦੇ ਨਾਲ ਉਹਨਾਂ ਦਾ ਪਰਿਵਾਰ ਵੀ ਮੌਜੂਦ ਸੀ।

ਤੁਹਾਨੂੰ ਦੱਸ ਦਈਏ ਕਿ ਮਰਸਡੀਜ਼ ਜੀ ਵੈਗਨ ਕਾਫੀ ਲਗਜ਼ਰੀ ਗੱਡੀ ਹੈ, ਜਿਸ ਦੀ ਕੀਮਤ 3.5 ਕਰੋੜ ਤੋਂ ਵੀ ਜਿਆਦਾ ਹੈ। ਬਾਲਵੁੱਡ ਅਤੇ ਹੋਰ ਮਸ਼ਹੂਰ ਸ਼ਖਸ਼ੀਅਤਾਂ ਵਿੱਚ ਇਹ ਗੱਡੀ ਕਾਫੀ ਪਾਪੂਲਰ ਹੈ। ਤੁਹਾਨੂੰ ਦੱਸ ਦਈਏ ਕਿ ਅਰਸ਼ਦੀਪ ਸਿੰਘ ਖੱਬੇ ਹੱਥ ਦਾ ਫਾਸਟ ਗੇਂਦਬਾਜ ਹੈ। ਉਸਦਾ ਜਨਮ 5 ਫਰਵਰੀ 1999 ਵਿੱਚ ਮੱਧ ਪ੍ਰਦੇਸ਼ ਚ ਹੋਇਆ ਸੀ। ਉਹਨਾਂ ਦੇ ਪਿਤਾ ਦਰਸ਼ਨ ਸਿੰਘ ਸੀਆਈਐਸਐਫ ਕਰਮਚਾਰੀ ਹਨ ਅਤੇ ਜੋ ਕਿ ਹੁਣ ਸੇਵਾ ਮੁਕਤ ਹੋ ਚੁੱਕੇ ਨੇ ਇਸ ਤੋਂ ਇਲਾਵਾ ਉਹਨਾਂ ਦੀ ਮਾਂ ਅਤੇ ਭੈਣ ਵੀ ਉਹਨਾਂ ਦੇ ਨਾਲ ਰਹਿੰਦੀ ਹੈ।

ਹੁਣ ਉਹ ਮੂਲ ਰੂਪ ਤੋਂ ਪੰਜਾਬ ਦੇ ਮੋਹਾਲੀ ਵਿੱਚ ਸ਼ਿਫਟ ਹੋ ਕੇ ਰਹਿਣ ਲੱਗ ਪਏ ਨੇ ਅਤੇ ਆਈਪੀਐੱਲ ਵਿੱਚ ਵੀ ਉਹ ਕਾਫੀ ਸ਼ਾਨਦਾਰ ਤਰੀਕੇ ਦੇ ਨਾਲ ਖੇਡਦੇ ਹਨ।

error: Content is protected !!