ਠੰਢ ਨੇ ਦਿਖਾਉਣੇ ਸ਼ੁਰੂ ਕੀਤੇ ਆਪਣੇ ਰੰਗ, ਬੱਚਿਆਂ-ਬਜ਼ੁਰਗਾਂ ਦਾ ਰੱਖੋ ਖਿਆਲ

ਠੰਢ ਨੇ ਦਿਖਾਉਣੇ ਸ਼ੁਰੂ ਕੀਤੇ ਆਪਣੇ ਰੰਗ, ਬੱਚਿਆਂ-ਬਜ਼ੁਰਗਾਂ ਦਾ ਰੱਖੋ ਖਿਆਲ

ਜਲੰਧਰ (ਵੀਓਪੀ ਬਿਊਰੋ) ਮੈਦਾਨੀ ਇਲਾਕਿਆਂ ਵਿੱਚ ਠੰਢ ਦਾ ਪ੍ਰਕੋਪ ਵਧਣਾ ਸ਼ੁਰੂ ਹੋ ਗਿਆ ਹੈ। ਨਵੰਬਰ ਦੇ ਦੂਜੇ ਹਫਤੇ ਦੇ ਅਖੀਰ ਵਿੱਚ ਪੰਜਾਬ ਵਿੱਚ ਪਾਰਾ ਡਿੱਗ ਗਿਆ ਹੈ ਅਤੇ ਠੰਢ ਵਧ ਗਈ ਹੈ। ਮੌਸਮ ਵਿਭਾਗ ਮੁਤਾਬਕ, 18 ਨਵੰਬਰ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।

ਜੇਕਰ ਇਸ ਸਮੇਂ ਦੌਰਾਨ ਬਾਰਿਸ਼ ਹੋ ਜਾਂਦੀ ਹੈ ਤਾਂ ਠੰਢ ਪਹਿਲਾਂ ਨਾਲੋਂ ਹੋਰ ਵਧ ਸਕਦੀ ਹੈ। ਇਸ ਸਮੇਂ ਫ਼ਰੀਦਕੋਟ ਪੰਜਾਬ ਦਾ ਸਭ ਤੋਂ ਠੰਢਾ ਸਥਾਨ ਹੈ, ਜਿੱਥੇ ਘੱਟ ਤੋਂ ਘੱਟ ਤਾਪਮਾਨ 7.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹੁਸ਼ਿਆਰਪੁਰ, ਫ਼ਿਰੋਜ਼ਪੁਰ ਅਤੇ ਬਠਿੰਡਾ ਵਿਚ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਰਿਹਾ ਜਦਕਿ ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ ਤੇ ਗੁਰਦਾਸਪੁਰ ਵਿਚ ਇਹ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਵਧ ਰਹੀ ਠੰਢ ਕਾਰਨ ਬੱਚਿਆਂ ਤੇ ਮਰੀਜ਼ਾਂ ਦਾ ਖਾਸ ਤੌਰ ‘ਤੇ ਧਿਆਨ ਰੱਖਣਾ ਜਰੂਰੀ ਹੈ।

error: Content is protected !!