ਆਰਥੋਨੋਵਾ ਦੇ ਹਸਪਤਾਲ ਡਾ. ਹਰਪ੍ਰੀਤ ਨੂੰ ਨਿਊਯਾਰਕ ‘ਚ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਕਾਨਫਰੰਸ ਦਾ ਸੱਦਾ, 15 ਤੋਂ 23 ਨਵੰਬਰ ਤੱਕ ਜਲੰਧਰ ‘ਚ ਨਹੀਂ ਦੇਣਗੇ ਸੇਵਾਵਾਂ
ਜਲੰਧਰ (ਵੀਓਪੀ ਬਿਊਰੋ) ਰੋਬੋਟਿਕ ਗੋਡੇ ਬਦਲਣ ਦੇ ਮਾਹਿਰ ਆਰਥੋਨੋਵਾ ਹਸਪਤਾਲ ਜਲੰਧਰ ਦੇ ਡਾਕਟਰ ਹਰਪ੍ਰੀਤ ਸਿੰਘ (ਗੋਲਡ ਮੈਡਲਿਸਟ) ਨੂੰ ਨਿਊਯਾਰਕ ਦੇ ਅਮਰੀਕਾ ‘ਚ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਅਤੇ ਕਲੀਨਿਕ ਪ੍ਰੋਗਰਾਮ ਦੇ ਲਈ ਫਿਰ ਤੋਂ ਸੱਦਾ ਦਿੱਤਾ ਗਿਆ ਹੈ| ਤੁਹਾਨੂੰ ਦੱਸ ਦਈਏ ਕਿ ਡਾਕਟਰ ਹਰਪ੍ਰੀਤ ਸਿੰਘ ਨੂੰ ਪਹਿਲਾਂ ਵੀ ਅਜਿਹੇ ਪ੍ਰੋਗਰਾਮ ਚ ਸ਼ਾਮਿਲ ਹੋਣ ਦਾ ਮਾਨ ਪ੍ਰਾਪਤ ਹੋ ਚੁੱਕਿਆ ਹੈ।
ਨਿਊਯਾਰਕ ਵਿਖੇ ਰੋਬੋਟਿਕ ਜੁਇੰਟ ਰਿਪਲੇਸਮੈਂਟ ਕਲੀਨਿਕ ਪ੍ਰੋਗਰਾਮ ਚ ਸ਼ਾਮਿਲ ਹੋਣ ਦੇ ਚਲਦੇ ਉਹ 15 ਨਵੰਬਰ ਤੋਂ 23 ਨਵੰਬਰ ਤੱਕ ਆਰਥੋਨੋਵਾ ਹਸਪਤਾਲ ‘ਚ ਸੇਵਾਵਾਂ ਨਹੀਂ ਦੇਣਗੇ| ਆਪਣੇ ਦੌਰੇ ਦੌਰਾਨ ਉਹ ਗੋਡੇ ਅਤੇ ਚੂਲੇ ਦੀਆਂ ਸੱਤ ਸਰਜਰੀਆਂ ਅਤੇ ਰੀੜ ਦੀ ਹੱਡੀ ਦੀਆਂ ਤਿੰਨ ਸਰਜਰੀਆਂ ਚ ਹਿੱਸਾ ਲੈਣਗੇ| ਦੁਨੀਆਂ ਦੇ ਕਿਸੇ ਵੀ ਸਰਜਨ ਲਈ ਇਹ ਇੱਕ ਮਹੱਤਵਪੂਰਨ ਮੋਕਾ ਹੈ ਜਿੱਥੇ ਦੁਨੀਆ ਦੇ ਸਰਬੋਤਮ ਹਸਪਤਾਲਾਂ ਚੋਂ ਇੱਕ ਵੱਲੋਂ ਉਹਨਾਂ ਨੂੰ ਇੱਕ ਮਹੱਤਵਪੂਰਨ ਸਮਾਗਮ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ|


