ਤਰਨ ਤਾਰਨ ‘ਚ AAP ਤੇ ਬਿਹਾਰ ‘ਚ ਭਾਜਪਾ ਅੱਗੇ
ਵੀਓਪੀ ਬਿਊਰੋ- ਤਰਨ ਤਾਰਨ ਦੀ ਜ਼ਿਮਨੀ ਚੋਣ ਅਤੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਾ ਦਾ ਐਲਾਨ ਅੱਜ ਹੋ ਰਿਹਾ। ਇਸ ਦੌਰਾਨ ਤਰਨ ਤਰਨ ਸੀਟ ਤੋਂ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਅਤੇ ਉੱਥੇ ਹੀ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਾ ਦੌਰਾਨ ਐਨਡੀਏ ਯਾਨੀ ਕਿ ਭਾਜਪਾ ਤੇ ਉਹਦੇ ਸਾਥੀ ਪਾਰਟੀਆਂ ਅੱਗੇ ਚੱਲ ਰਹੀਆਂ ਹਨ।
ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਹੀ ਸਮੇਂ ਵਿੱਚ ਇਹ ਨਤੀਜੇ ਸਾਫ ਹੋ ਜਾਣਗੇ। ਤੁਹਾਨੂੰ ਦੱਸ ਦਈਏ ਕਿ ਤਰਨ ਤਰਨ ਜਿਮਨੀ ਚੋਣ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਪਹਿਲੇ ਨੰਬਰ ਤੇ, ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਦੂਜੇ ਨੰਬਰ ਤੇ ਅਤੇ ਕਾਂਗਰਸ ਦਾ ਉਮੀਦਵਾਰ ਤੀਜੇ ਨੰਬਰ ਤੇ ਚੱਲ ਰਿਹਾ ਹੈ। ਹਾਲਾਂਕਿ ਹੁਣ ਹੁਣ ਤੱਕ ਕਾਂਗਰਸ ਵੱਲੋਂ ਤਾਂ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹੈ ਕਿ ਉਹ ਇਸ ਸੀਟ ‘ਤੇ ਕਬਜ਼ਾ ਕਰ ਲੈਣਗੇ। ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਸਖਤ ਟੱਕਰ ਚੱਲ ਰਹੀ ਹੈ ਪਰ ਫਿਰ ਵੀ 3000 ਵੋਟਾਂ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਅੱਗੇ ਚੱਲ ਰਿਹਾ ਹੈ।
ਉੱਥੇ ਹੀ ਗੱਲ ਕੀਤੀ ਜਾਵੇ ਬਿਹਾਰ ਵਿਧਾਨ ਸਭਾ ਚੋਣਾਂ ਦੀ ਤਾਂ ਐੱਨਡੀਏ ਜਾਨੀ ਕਿ ਭਾਜਪਾ ਪਾਰਟੀ ਕਾਫੀ ਜਿਆਦਾ ਵੋਟਾਂ ਨਾਲ ਅੱਗੇ ਚੱਲ ਰਹੀ ਹੈ ਅਤੇ ਕਾਫੀ ਸਿੱਟਾ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਈਆਂ ਨੇ।ਉੱਥੇ ਹੀ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਅਤੇ ਉਸਦੀ ਗਠਜੋੜ ਪਾਰਟੀਆਂ ਸਿਰਫ 50 ਕੁ ਸੀਟਾਂ ਉੱਤੇ ਹੀ ਸਿਮਟਦੀ ਹੋਈ ਨਜ਼ਰ ਆ ਰਹੀ ਹੈ।


