ਕੰਮ ਕਰ ਕੇ ਪੈਸੇ ਘੱਟ ਮਿਲਦੇ ਸਨ ਤਾਂ ਬਣ ਗਏ ਨ+ਸ਼ਾ ਸਮੱਗਲਰ, 5 ਜਣੇ ਆਏ ਪੁਲਿਸ ਦੇ ਅੜਿੱਕੇ
ਵੀਓਪੀ ਬਿਊਰੋ – ਅੰਮ੍ਰਿਤਸਰ ਪੁਲਿਸ ਨ+ਸ਼ਿਆਂ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ।ਪੁਲਿਸ ਨੇ ਕ੍ਰਾਸ–ਬਾਰਡਰ ਨਾਰਕੋ–ਆਮ ਸਪਲਾਈ ਨੈਟਵਰਕ ਦਾ ਪਰਦਾਫ਼ਾਸ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਰੁੱਪ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੇ ਜਾਣ ਵਾਲੇ ਹਥਿਆਰ ਤੇ ਨਸ਼ੇ ਦੀਆਂ ਕੁਨਸਾਈਨਮੈਂਟਸ ਪ੍ਰਾਪਤ ਕਰਦਾ ਸੀ ਅਤੇ ਅੱਗੇ ਵੱਖ–ਵੱਖ ਗੈਂਗਸਟਰਾਂ ਤੇ ਅੰਟੀ–ਨੇਸ਼ਨਲ ਤੱਤਾਂ ਨੂੰ ਸਪਲਾਈ ਕਰਦਾ ਸੀ।
ਕਾਰਵਾਈ ਦੌਰਾਨ ਕੁੱਲ 1 ਕਿਲੋ 10 ਗ੍ਰਾਮ ਹੀਰੋਇਨ, ਕਈ ਪਿਸਤੌਲ (ਗਲੋਕ ਸਮੇਤ) ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲਿਸ ਦੇ ਮੁਤਾਬਕ ਇਹ ਪੰਜੇ ਦੋਸ਼ੀ ਇੰਟਰਨੈਸ਼ਨਲ ਬਾਰਡਰ ਨਾਲ ਸਬੰਧਤ ਪਿੰਡਾਂ ਦੇ ਰਹਿਣ ਵਾਲੇ ਹਨ ਅਤੇ 18 ਤੋਂ 31 ਸਾਲ ਦੀ ਉਮਰ ਦੇ ਹਨ। ਇਹ ਲੋਕ ਵੱਖ–ਵੱਖ ਛੋਟੇ ਕੰਮ ਕਰਦੇ ਸਨ—ਜਿਵੇਂ ਹੇਅਰ ਕਟਿੰਗ, ਲੇਬਰ ਤੇ ਕਾਰਪੈਂਟਰੀ—ਪਰ ਪੈਸੇ ਦੇ ਲਾਲਚ ਵਿੱਚ ਨਸ਼ਾ ਤੇ ਹਥਿਆਰ ਤਸਕਰੀ ਨਾਲ ਜੁੜ ਗਏ। ਪੁਲਿਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ, ਤਾਂ ਜੋ ਵੱਡੇ ਮੱਗਰਮੱਛ ਵੀ ਫੜੇ ਜਾ ਸਕਣ।


