‘ਆਪ’ ਵਿਧਾਇਕ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਪਿਤਾ ਦਾ ਦੇ+ਹਾਂਤ

‘ਆਪ’ ਵਿਧਾਇਕ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਪਿਤਾ ਦਾ ਦੇ+ਹਾਂਤ

ਲੁਧਿਆਣਾ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ‘ਤੇ ਦੁੱਖਾਂ ਦਾ ਪਹਾੜ ਡਿੱਗਿਆ ਹੈ। ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੇ 85 ਸਾਲਾ ਪਿਤਾ ਸਰਦਾਰ ਬਲਵੀਰ ਸਿੰਘ ਗਰੇਵਾਲ, ਜੋਕਿ ਲੰਬੇ ਸਮੇਂ ਤੋਂ ਬਿਮਾਰ ਸਨ ਦਾ ਅੱਜ ਸਵੇਰੇ 9 ਵਜੇ ਦੇਹਾਂਤ ਹੋ ਗਿਆ। ਅੰਤਿਮ ਸੰਸਕਾਰ 23 ਨਵੰਬਰ ਨੂੰ ਗੌਘਾਟ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਸਰਦਾਰ ਬਲਵੀਰ ਸਿੰਘ ਗਰੇਵਾਲ ਕਾਫ਼ੀ ਸਮੇਂ ਤੋਂ ਬਿਮਾਰ ਸਨ। ਦਵਾਈ ਲੈਣ ਤੋਂ ਬਾਅਦ ਉਨ੍ਹਾਂ ਨੂੰ ਕੱਲ੍ਹ ਡੀਐਮਸੀ (ਦਯਾਨੰਦ ਮੈਡੀਕਲ ਕਾਲਜ) ਲਿਆਂਦਾ ਗਿਆ ਸੀ। ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਅਤੇ ਹੋਰ ਰਾਜਨੀਤਿਕ ਹਸਤੀਆਂ ਨੇ ਇਸ ਦੁੱਖ ਦੀ ਘੜੀ ਵਿੱਚ ਵਿਧਾਇਕ ਦਲਜੀਤ ਸਿੰਘ ਗਰੇਵਾਲ “ਭੋਲਾ” ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।

error: Content is protected !!