PRTC ਤੇ ਇੰਡੋ-ਕੈਨੇਡੀਅਨ ਬੱਸਾਂ ਵਿਚਾਲੇ ਭਿਆਨਕ ਟੱਕਰ, 15 ਸਵਾਰੀਆਂ ਜ਼ਖਮੀ
ਰਾਜਪੁਰਾ (ਵੀਓਪੀ ਬਿਊਰੋ) ਪਟਿਆਲਾ ਦੇ ਰਾਜਪੁਰਾ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇੱਕ PRTC ਬੱਸ ਅਤੇ ਇੰਡੋ-ਕੈਨੇਡੀਅਨ ਬੱਸ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ। ਇਹ ਹਾਦਸਾ ਦੁਪਹਿਰ ਤੋਂ ਪਹਿਲਾਂ ਵਾਪਰਿਆ ਅਤੇ ਹਾਦਸੇ ਦੌਰਾਨ ਕਾਫੀ ਹਫੜਾ-ਤਫੜੀ ਮਚ ਗਈ।
ਜਾਣਕਾਰੀ ਮੁਤਾਬਕ ਇਹ ਹਾਦਸਾ ਰਾਜਪੁਰਾ ਦੇ ਗਗਨ ਚੌਂਕ ਵਿਖ ਵਾਪਰਿਆ। ਦੋਵਾਂ ਬੱਸਾਂ ਦੀ ਟੱਕਰ ਵਿਚ ਲਗਭਗ 15 ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗ ਗਈਆਂ ਹਨ ਅਤੇ ਪੀ.ਆਰ.ਟੀ.ਸੀ. ਦੇ ਡਰਾਈਵਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਪਟਿਆਲਾ ਇਲਾਜ ਲਈ ਭੇਜ ਦਿਤਾ ਗਿਆ ਹੈ। ਇਸ ਦੇ ਨਾਲ ਹੀ ਬੱਸ ਦੇ ਕੰਡਕਟਰ ਦੇ ਵੀ ਸੱਟਾਂ ਲੱਗੀਆਂ ਹਨ ਤੇ 3 ਜ਼ਖ਼ਮੀਆਂ ਨੂੰ ਪੀ.ਜੀ.ਆਈ., 10 ਨੂੰ ਰਜਿੰਦਰਾ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ ਹੈ।


