ਦਾਜ ਦੇ ਲਾਲਚ ‘ਚ ਦੂਜੀ ਵਾਰ ਸਮੂਹਿਕ ਵਿਆਹ ਸਮਾਰੋਹ ‘ਚ ਪਹੁੰਚੇ ਪਤੀ-ਪਤਨੀ, ਪ੍ਰਬੰਧਕਾਂ ਨੇ ਖੋਲ੍ਹੀ ਪੋਲ

ਵੀਓਪੀ ਬਿਊਰੋ- ਫਿਰੋਜ਼ਪੁਰ ਦੇ ਪਿੰਡ ਅਲੀ ਕੇ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਆਹ ਜੋੜਾ ਦੂਜੀ ਵਾਰ ਵਿਆਹ ਕਰਾਉਣ ਜਾ ਰਿਹਾ ਸੀ ਅਤੇ ਉਹ ਵੀ ਲਾਲਚ ਦੀ ਵਜ੍ਹਾ ਕਾਰਨ ਪਰ ਸਮਾਂ ਰਹਿੰਦੇ ਹੀ ਇਸ ਦਾ ਭੇਦ ਖੁੱਲ ਗਿਆ।
ਲੋਕ ਇਹ ਮਾਮਲਾ ਜਾਣ ਕੇ ਹੈਰਾਨ ਹੋ ਗਏ। ਦਰਅਸਲ ਫਿਰੋਜ਼ਪੁਰ ਦੇ ਪਿੰਡ ਅਲੀ ਕੇ ਵਿਖੇ ਇੱਕ ਸਮੂਹਿਕ ਵਿਆਹ ਕਾਰਜ ਹੋ ਰਹੇ ਸਨ। ਇਸ ਦੌਰਾਨ ਲੋੜਵੰਦ ਜੋੜਿਆਂ ਦੇ ਵਿਆਹ ਕੀਤੇ ਜਾ ਰਹੇ ਸਨ ਤਾਂ ਇਹਨਾਂ ਵਿੱਚੋਂ ਇੱਕ ਜੋੜਾ ਜੋ ਕਿ ਪਹਿਲਾ ਹੀ ਵਿਆਹਿਆ ਹੋਇਆ ਸੀ ਅਤੇ ਦੋ ਸਾਲ ਦੇ ਬੱਚੇ ਦੇ ਮਾਪੇ ਵੀ ਸਨ, ਉਹਨਾਂ ਨੇ ਦਾਜ ਲੈਣ ਦੀ ਖਾਤਰ ਲਾਲਚ ਵਿੱਚ ਇਸ ਸਮੂਹਿਕ ਵਿਆਹ ਸਮਾਰੋਹ ਵਿੱਚ ਆਪਣਾ ਨਾਂ ਦਰਜ ਕਰਵਾ ਦਿੱਤਾ ਅਤੇ ਦੂਜੀ ਵਾਰ ਵਿਆਹ ਕਰਵਾਉਣ ਲੱਗੇ ਸਨ ਪਰ ਉਹਨਾਂ ਦਾ ਇਹ ਲਾਲਚ ਸਫਲ ਨਹੀਂ ਹੋ ਸਕਿਆ।
ਸਮੂਹਿਕ ਵਿਆਹ ਸਮਾਰੋਹ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ ਇਹ ਪਤਾ ਚੱਲ ਗਿਆ ਕਿ ਇਹ ਜੋੜਾ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਇਹਨਾਂ ਦੇ ਦੋ ਸਾਲ ਦੇ ਬੱਚੇ ਹਨ। ਇਸ ਤੋਂ ਬਾਅਦ ਵਿਆਹ ਪ੍ਰਬੰਧਕਾਂ ਨੇ ਉਹਨਾਂ ਨੂੰ ਕੁਝ ਕਿਹਾ ਤਾਂ ਨਹੀਂ ਪਰ ਉਹਨਾਂ ਨੂੰ ਦਿੱਤਾ ਜਾਣ ਵਾਲਾ ਦਾਜ ਨਹੀਂ ਦਿੱਤਾ ਗਿਆ ਅਤੇ ਸਮਝਾ ਕੇ ਮਿਹਨਤ ਕਰਨ ਲਈ ਪ੍ਰੇਰਿਆ ਇਸ ਦੌਰਾਨ ਉਹਨਾਂ ਦੀਆਂ ਵਿਆਵਾ ਦੀਆਂ ਰਸਮਾਂ ਤਾਂ ਦੂਜੀ ਵਾਰ ਹੋ ਗਈਆਂ ਪਰ ਉਹਨਾਂ ਨੂੰ ਸਮਝਾਇਆ ਗਿਆ ਕਿ ਇਸ ਤਰ੍ਹਾਂ ਦੇ ਲਾਲਚ ਨਾਲ ਤੁਸੀਂ ਅੱਗੇ ਨਹੀਂ ਵੱਧ ਸਕਦੇ ਮਿਹਨਤ ਹੀ ਜ਼ਿੰਦਗੀ ਦਾ ਸਫਲ ਟੀਚਾ ਹੋਣਾ ਚਾਹੀਦਾ ਹੈ।

