ਭੈਣ ਦੇ ਵਿਆਹ ‘ਚ ਗਈ 20 ਸਾਲਾਂ ਕੁੜੀ ਦਾ ਕ+ਤ+ਲ
ਉੱਤਰ ਪ੍ਰਦੇਸ਼ (ਵੀਓਪੀ ਬਿਊਰੋ) ਗੋਰਖਪੁਰ ਵਿਚ ਇੱਕ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ, ਜਦੋਂ ਵਿਚਕਾਰ ਸਮਾਗਮ ਦੇ ਇੱਕ ਕੁੜੀ ਦਾ ਕ+ਤਲ ਕਰ ਦਿੱਤਾ ਗਿਆ।
ਮਾਮਲਾ ਝੰਗਹਾ ਥਾਣਾ ਖੇਤਰ ਦੇ ਰਸੂਲਪੁਰ ਨੰਬਰ-ਦੋ ਪਿੰਡ ਦਾ ਹੈ। 20 ਸਾਲਾਂ ਸ਼ਿਵਾਨੀ ਸ਼ੁਕਰਵਾਰ ਨੂੰ ਆਪਣੀ ਚਚੇਰੀ ਭੈਣ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਪਣੇ ਪੇਕੇ ਘਰ ਆਈ ਸੀ। ਦੇਰ ਰਾਤ ਕਰੀਬ ਦੋ ਵਜੇ ਉਹ ਅਚਾਨਕ ਗਾਇਬ ਹੋ ਗਈ।
ਪਰਿਵਾਰ ਵਾਲੇ ਪਹਿਲਾਂ ਵਿਆਹ ਵਾਲੇ ਘਰ ਫਿਰ ਆਸ-ਪਾਸ ਲੱਭਦੇ ਰਹੇ। ਜਦੋਂ ਮਾਂ ਨੋਹਰੀ ਦੇਵੀ ਪੁਰਾਣੇ ਘਰ ਦੇ ਬਾਥਰੂਮ ਤੱਕ ਪਹੁੰਚੀ ਤਾਂ ਦਰਵਾਜ਼ਾ ਖੁੱਲ੍ਹਦੇ ਹੀ ਉਸ ਦੇ ਹੋਸ਼ ਉੱਡ ਗਏ। ਫਰਸ਼ ‘ਤੇ ਖ਼ੂਨ ਫੈਲਿਆ ਹੋਇਆ ਸੀ ਅਤੇ ਸ਼ਿਵਾਨੀ ਮ੍ਰਿਤਕ ਪਈ ਸੀ।
ਸੂਚਨਾ ਮਿਲਣ ‘ਤੇ ਝੰਗਹਾ ਪੁਲਿਸ, ਡੌਗ ਸਕੁਐਡ ਅਤੇ ਫ਼ੋਰੈਂਸਿਕ ਟੀਮ ਦੇ ਨਾਲ ਮੌਕੇ ‘ਤੇ ਪਹੁੰਚੀ। ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਵਿਆਹ ਵਿੱਚ ਮੌਜੂਦ ਕਈ ਲੋਕਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਮੈਂਬਰਾਂ ਤੋਂ ਲੰਬੀ ਪੁੱਛਗਿੱਛ ਚੱਲ ਰਹੀ ਹੈ।


