ਕੰਗਨਾ ਰਣੌਤ ਮੁਸ਼ਕਲ ‘ਚ ਫਸੀ, ਅਦਾਲਤ ਨੇ ਦੋਸ਼ ਤੈਅ ਕੀਤੇ, ਕਿਸਾਨਾਂ ਨਾਲ ਜੁੜਿਆ ਮਾਮਲਾ

ਕੰਗਨਾ ਰਣੌਤ ਮੁਸ਼ਕਲ ‘ਚ ਫਸੀ, ਅਦਾਲਤ ਨੇ ਦੋਸ਼ ਤੈਅ ਕੀਤੇ, ਕਿਸਾਨਾਂ ਨਾਲ ਜੁੜਿਆ ਮਾਮਲਾ

ਬਠਿੰਡਾ (ਵੀਓਪੀ ਬਿਊਰੋ) ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਨ ਤੇ ਅਦਾਕਾਰਾ ਤੇ ਐੱਮਪੀ ਕੰਗਨਾ ਰਨੌਤ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ। ਬਠਿੰਡਾ ਅਦਾਲਤ ਨੇ ਕੰਗਣਾ ਰਣੌਤ ਖਿਲਾਫ ਦੋਸ਼ ਤੈਅ ਕੀਤੇ ਹਨ। ਕੰਗਨਾ ਰਣੌਤ ਨੇ ਕਿਸਾਨ ਬੀਬੀਆਂ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ 100-100 ਰੁਪਏ ਦਿਹਾੜੀ ‘ਤੇ ਬੀਬੀਆ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਆਉਂਦੀਆਂ ਨੇ ਇਸ ਤੋਂ ਬਾਅਦ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜੋ ਕਿ ਬਠਿੰਡਾ ਦੀ ਰਹਿਣ ਵਾਲੀ ਇੱਕ ਬਜ਼ੁਰਗ ਕਿਸਾਨ ਬੀਬੀ ਦੀ ਸ਼ਿਕਾਇਤ ‘ਤੇ ਦਰਜ ਹੋਇਆ ਸੀ।

ਇਸ ਦੌਰਾਨ ਬਠਿੰਡਾ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ ਹਨ, ਜਿਸ ਤਹਿਤ ਉਸ ਖ਼ਿਲਾਫ਼ ਦਰਜ ਮਾਣਹਾਨੀ ਦਾ ਕੇਸ ਅੱਗੇ ਚੱਲੇਗਾ। ਜਦਕਿ ਇਸ ਮੁਕੱਦਮੇ ਵਿਚ ਨਿੱਜੀ ਪੇਸ਼ੀ ਤੋਂ ਛੋਟ ਲੈਣ ਲਈ ਦਾਖ਼ਲ ਉਸ ਦੀ ਅਰਜ਼ੀ ਉੱਪਰ ਅਦਾਲਤ ਨੇ ਕੋਈ ਫ਼ੈਸਲਾ ਨਹੀਂ ਦਿੱਤਾ ਤੇ ਅਗਲੀ ਸੁਣਵਾਈ 4 ਦਸੰਬਰ 2025 ਰੱਖੀ ਗਈ ਹੈ।

ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜ਼ੁਰਗ ਮਾਤਾ ਮਹਿੰਦਰ ਕੌਰ ਵਲੋਂ ਕੰਗਣਾ ਖ਼ਿਲਾਫ਼ ਬਠਿੰਡਾ ਅਦਾਲਤ ਵਿਚ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਹੈ, ਜਿਸ ਵਿਚ ਕੰਗਣਾ ਪਿਛਲੇ ਮਹੀਨੇ 27 ਅਕਤੂਬਰ ਨੂੰ ਨਿੱਜੀ ਪੇਸ਼ੀ ਵੀ ਭੁਗਤ ਚੁੱਕੀ ਹੈ। ਹੁਣ ਕੰਗਨਾ ਰਣੌਤ ਦੀਆਂ ਮੁਸ਼ਕਿਲਾਂ ਵਧਣ ਕਾਰਨ ਉਸ ਖਿਲਾਫ਼ ਹੁਣ ਮਾਣਹਾਨੀ ਦਾ ਕੇਸ ਚੱਲੇਗਾ।

error: Content is protected !!