ਸਦਮਾ… ਵਿਆਹ ਤੋਂ ਦੂਜੇ ਦਿਨ ਲਾੜੇ ਦੇ ਭਰਾ ਦੀ ਮੌ+ਤ
ਫਾਜ਼ਿਲਕਾ (ਵੀਓਪੀ ਬਿਊਰੋ) ਫਾਜ਼ਿਲਕਾ ਦੇ ਇੱਕ ਪਿੰਡ ਵਿੱਚ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ, ਜਦੋਂ ਵਿਆਹ ਵਾਲੇ ਲਾੜੇ ਦੇ ਭਰਾ ਦੀ ਸੜਕ ਹਾਦਸੇ ਵਿੱਚ ਮੌ+ਤ ਹੋ ਗਈ। ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ।
ਜਾਣਕਾਰੀ ਮੁਤਾਬਕ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ‘ਤੇ ਬਾਈਕ ਸਵਾਰ ਦੀ ਛੋਟੇ ਹਾਥੀ ਨਾਲ ਟੱਕਰ ਹੋ ਗਈ, ਇਸ ਵਿੱਚ ਫਾਜ਼ਿਲਕਾ ਦੇ ਪਿੰਡ ਮਿਆਣੀ ਦੇ ਰਹਿਣ ਵਾਲੇ ਹਰਬੰਸ ਸਿੰਘ ਦੀ ਮੌਤ ਹੋ ਗਈ।
ਮ੍ਰਿਤਕ ਹਰਬੰਸ ਸਿੰਘ ਫਾਜ਼ਿਲਕਾ ਦੇ ਪਿੰਡ ਮਿਆਣੀ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਭਰਾ ਕੱਲ੍ਹ ਵਿਆਹ ਸੀ। ਅੱਜ ਉਹ ਰਿਸ਼ਤੇਦਾਰਾਂ ਨੂੰ ਰੇਲਵੇ ਸਟੇਸ਼ਨ ‘ਤੇ ਛੱਡ ਕੇ ਵਾਪਸ ਪਿੰਡ ਪਰਤ ਰਿਹਾ ਸੀ ਕਿ ਰਸਤੇ ਵਿੱਚ ਹਾਦਸਾ ਵਾਪਰ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ।


