ਕੋਰੀਅਰ ਰਾਹੀਂ ਕੈਨੇਡਾ ਘਰਵਾਲੇ ਨੂੰ ਭੇਜੀ ਅੱਧਾ ਕਿੱਲੋ ਅਫੀਮ, ਘਰਵਾਲੀ ਸਣੇ 4 ਜਣੇ ਗ੍ਰਿਫ਼ਤਾਰ

ਕੋਰੀਅਰ ਰਾਹੀਂ ਕੈਨੇਡਾ ਘਰਵਾਲੇ ਨੂੰ ਭੇਜੀ ਅੱਧਾ ਕਿੱਲੋ ਅਫੀਮ, ਘਰਵਾਲੀ ਸਣੇ 4 ਜਣੇ ਗ੍ਰਿਫ਼ਤਾਰ

ਮੋਗਾ (ਵੀਓਪੀ ਬਿਊਰੋ) ਨਸ਼ਿਆਂ ਦਾ ਪ੍ਰਕੋਪ ਪੰਜਾਬ ਵਿੱਚ ਕਾਫੀ ਵੱਧ ਚੁੱਕਾ ਹੈ। ਹਾਲਾਤ ਇਹ ਹੋ ਗਏ ਨੇ ਕਿ ਹੁਣ ਪੰਜਾਬ ਤੋਂ ਕੈਨੇਡਾ ਨਸ਼ਾ ਭੇਜਿਆ ਜਾਣ ਲੱਗਾ ਹੈ। ਸਮੇਂ ਸਮੇਂ ‘ਤੇ ਸਿਆਸੀ ਆਗੂਆਂ ਵੱਲੋਂ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਚਿੱਟੇ ਵਰਗ ਨਸ਼ੇ ਨੂੰ ਖਤਮ ਕਰਨ ਲਈ ਅਫੀਮ ਦਾ ਤੋੜ ਲਿਆਉਣਾ ਚਾਹੀਦਾ ਹੈ ਤਾਂ ਜੋ ਅਫੀਮ ਦੀ ਵਰਤੋਂ ਕਰਕੇ ਚਿੱਟੇ ਵਰਗੇ ਜਹਿਰੀਲੇ ਨਸ਼ੇ ਨੂੰ ਖਤਮ ਕੀਤਾ ਜਾ ਸਕੇ। ਹੁਣ ਅਜਿਹਾ ਹੀ ਇੱਕ ਮਾਮਲਾ ਅਫੀਮ ਦੇ ਨਾਲ ਜੁੜਿਆ ਹੋਇਆ ਪੰਜਾਬ ਦੇ ਜ਼ਿਲ੍ਾ ਮੋਗਾ ਸਾਹਮਣੇ ਆਇਆ ਹੈ। ਜਿੱਥੇ ਇੱਕ ਘਰਵਾਲੀ ਨੇ ਆਪਣੇ ਕੈਨੇਡਾ ਰਹਿੰਦੇ ਪਤੀ ਨੂੰ ਅਫੀਮ ਪਾਰਸਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਅਫੀਮ ਵੀ ਕੋਈ ਥੋੜੀ ਬਹੁਤ ਨਹੀਂ ਸਾਢੇ 400 ਗ੍ਰਾਮ (ਕਰੀਬ ਅੱਧਾ ਕਿਲੋ) ਸੀ। ਇਸ ਤੋਂ ਬਾਅਦ ਇਹ ਮਾਮਲਾ ਜਦ ਕੋਰੀਅਰ ਕੰਪਨੀ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੈਨੇਡਾ ਭੇਜਣ ਵਾਲੀ ਔਰਤ ਅਤੇ ਸਣੇ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਦੇ ਅਨੁਸਾਰ ਮੁੱਖ ਦੋਸ਼ੀ ਮਨਦੀਪ ਕੌਰ ਨੇ 29 ਸਤੰਬਰ, 2025 ਨੂੰ ਕੈਨੇਡਾ ਵਿੱਚ ਰਹਿ ਰਹੇ ਆਪਣੇ ਪਤੀ ਸਰਤਾਜ ਸਿੰਘ ਨੂੰ ਅਫੀਮ ਮਠਿਆਈ ਦੇ ਡੱਬੇ ਵਿੱਚ ਛੁਪਾ ਕੇ ਭੇਜਣ ਦੀ ਕੋਸ਼ਿਸ਼ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਉਸਦੀ ਸੱਸ ਗੁਲਸ਼ਨਜੀਤ ਕੌਰ, ਰਿਸ਼ਤੇਦਾਰ ਕੁਲਦੀਪ ਕੌਰ ਅਤੇ ਸਾਥੀ ਮਨਜੀਤ ਸਿੰਘ ਵੀ ਇਸ ਗੈਰ-ਕਾਨੂੰਨੀ ਖੇਪ ਵਿੱਚ ਸ਼ਾਮਲ ਸਨ। ਸਿਟੀ ਮੋਗਾ ਦੇ ਐੱਸਐੱਚਓ ਵਰੁਣ ਸਿੰਘ ਦੇ ਅਨੁਸਾਰ, ਚਾਰਾਂ ਵਿਰੁੱਧ ਠੋਸ ਸਬੂਤ ਮਿਲਣ ਤੋਂ ਬਾਅਦ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।

error: Content is protected !!