ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਪੁਲਿਸ ਨੇ ਖਿੱਚੀ ਤਿਆਰੀ, ਹੁੱਲੜਬਾਜ਼ਾਂ ‘ਤੇ ਰਹੇਗੀ ਨਜ਼ਰ

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਪੁਲਿਸ ਨੇ ਖਿੱਚੀ ਤਿਆਰੀ, ਹੁੱਲੜਬਾਜ਼ਾਂ ‘ਤੇ ਰਹੇਗੀ ਨਜ਼ਰ

 

ਵੀਓਪੀ ਬਿਊਰੋ – 14 ਦਸੰਬਰ ਨੂੰ ਜ਼ਿਲਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋਣ ਵਾਲੀਆਂ ਨੇ ਅਤੇ 17 ਦਸੰਬਰ ਨੂੰ ਇਹਨਾਂ ਚੋਣਾਂ ਦੇ ਨਤੀਜੇ ਆਉਣਗੇ ਅਤੇ ਪਤਾ ਲੱਗੇਗਾ ਕਿਸ ਪਾਰਟੀ ਦੀ ਪਕੜ ਅਜੇ ਵੀ ਆਮ ਲੋਕਾਂ ਦੇ ਵਿੱਚ ਜਿਆਦਾ ਹੈ। ਇਸੇ ਨੂੰ ਲੈ ਕੇ ਹੁਣ ਜਿੱਥੇ ਸਿਆਸੀ ਪਾਰਟੀਆਂ ਨੇ ਫਿਰ ਤੋਂ ਜ਼ੋਰ-ਅਜਮਾਇਸ਼ ਸ਼ੁਰੂ ਕਰ ਦਿੱਤੀ ਹੈ। ਉਹ ਪੰਚਾਇਤ ਅਤੇ ਜ਼ਿਲ੍ਾ ਪਰਿਸ਼ਦ ਦੀਆਂ ਚੋਣਾਂ ਜਿੱਤ ਕੇ ਆਪਣੀ ਦਾਅਵੇਦਾਰੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦਿਖਾ ਸਕਣ ਤੇ ਮਜ਼ਬੂਤ ਕਰ ਸਕਣ।

ਉੱਥੇ ਹੀ ਪ੍ਰਸ਼ਾਸਨ ਨੇ ਵੀ ਚੋਣਾਂ ਨੂੰ ਲੈ ਕੇ ਤਿਆਰੀਆ ਸ਼ੁਰੂ ਕਰ ਦਿੱਤੀਆਂ ਨੇ। ਇਸ ਦੌਰਾਨ ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਫੇਰਬਦਲ ਹੋ ਰਹੇ ਹਨ। ਪੁਲਿਸ ਥਾਣੇ ਵਿੱਚ ਚੌਕੀ ਇੰਚਾਰਜ ਇਧਰੋਂ-ਉਧਰੋਂ ਕੀਤੇ ਜਾ ਰਹੇ। ਕਿਸੇ ਵੀ ਤਰਹਾਂ ਦੇ ਖੱਪਖਾਨਾ ਰੋਕਣ ਲਈ ਅਤੇ ਗੈਰ ਕਾਨੂੰਨੀ ਧੰਦੇ ਜਿਵੇਂ ਸ਼ਰਾਬ ਦੀ ਵਰਤੋਂ ਰੋਕਣ ਲਈ ਪੁਲਿਸ ਪ੍ਰਸ਼ਾਸਨ ਨੇ ਤਿਆਰੀ ਖਿੱਚ ਲਈ ਹੈ।

ਅਕਸਰ ਚੋਣਾਂ ਸਮੇਂ ਹਿੰਸਕ ਝੜਪਾਂ ਵੀ ਹੁੰਦੀਆਂ ਹਨ ਅਤੇ ਵੱਖ-ਵੱਖ ਚੋਣਾਂ ਲੜਣ ਵਾਲੇ ਉਮੀਦਵਾਰਾਂ ਦੇ ਸਮਰਥਕਾਂ ਵਿਚ ਇਤਰਾਜ਼ਬਾਜ਼ੀ ਅਤੇ ਦੂਸ਼ਣਬਾਜ਼ੀ ਤੋਂ ਇਲਾਵਾ ਖਿੱਚੋਤਾਣ ਵੀ ਹੁੰਦੀ ਹੈ। ਪੰਜਾਬ ਪੁਲਿਸ ਨੇ ਇਸ ਨੂੰ ਭਾਂਪ ਲਿਆ ਹੈ। ਕਈ ਜ਼ਿਲਿਆਂ ਦੇ ਐੱਸ. ਐੱਸ. ਪੀਜ਼. ਨੇ ਇਸ ਦੀ ਕਮਾਂਡ ਸੰਭਾਲਦਿਆਂ ਜ਼ਿਲਾ ਪ੍ਰੀਸ਼ਦ ਚੋਣਾਂ ਲਈ ਕਮਰ ਕੱਸ ਲਈ ਹੈ। ਜ਼ਿਲੇ ਭਰ ਦੇ ਥਾਣਿਆਂ ਦੇ ਮੁਖੀਆਂ ਦਾ ਤਬਾਦਲਾ ਕਰ ਕੇ ਉੱਥੇ ਨਵੀਆਂ ਨਿਯੁਕਤੀਆਂ ਕੀਤੀ ਗਈਆਂ ਹਨ ਅਤੇ ਪੁਲਸ ਨੂੰ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਇਨ੍ਹਾਂ ਚੋਣਾਂ ਵਿਚ ਕਿਸੇ ਵੀ ਉਮੀਦਵਾਰ ਨਾਲ ਪੁਲਸ ਕੋਈ ਲਗਾਵ ਆਦਿ ਪੈਦਾ ਨਾ ਹੋਣ ਦੇਵੇ।

error: Content is protected !!