ਕੇਂਦਰ ਸਰਕਾਰ ਨੇ IndiGo ਨੂੰ ਰਿਫੰਡ ਕਲੀਅਰ ਕਰਨ ਦੀ ਦਿੱਤੀ ਚੇਤਾਵਨੀ
ਵੀਓਪੀ ਬਿਊਰੋ – ਦੇਸ਼ ਭਰ ਵਿੱਚ ਇਸ ਸਮੇਂ ਇੱਕ ਹੀ ਖ਼ਬਰ ਸੁਰਖੀਆਂ ਵਿੱਚ ਹੈ ਅਤੇ ਉਹ ਹੈ IndiGo ਉਡਾਣਾਂ ਰੱਦ ਹੋਣ ਕਾਰਨ ਏਅਰਪੋਰਟਾਂ ‘ਤੇ ਭਖੇ ਹੋਏ ਮਾਹੌਲ ਦੀ, ਇਸ ਸਭਾ ਵਿਚਾਲੇ ਹਜ਼ਾਰਾਂ ਲੋਕ ਪਰੇਸ਼ਾਨ ਹੋਏ ਹਨ ਅਤੇ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚ ਸਕੇ। ਇਸ ਸਭ ਵਿਚਾਲੇ ਹੁਣ ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਖਤੀ ਕਰਦੇ ਹੋਏ IndiGo ਨੂੰ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਇਸ ਚੇਤਾਵਨੀ ਦੇ ਮੁਤਾਬਕ ਕੇਂਦਰ ਸਰਕਾਰ ਨੇ IndiGo ਕੰਪਨੀ ਨੂੰ ਹਦਾਇਤ ਦਿੱਤੀ ਹੈ ਕਿ 7 ਦਸੰਬਰ ਰਾਤ 8 ਵਜੇ ਤੱਕ ਪੂਰਾ ਰਿਫੰਡ ਯਾਤਰੀਆਂ ਨੂੰ ਦਿੱਤਾ ਜਾਵੇ ਨਹੀਂ ਤਾਂ ਫਿਰ ਵੱਡੀ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਕਿਹਾ ਕਿ 48 ਘੰਟਿਆਂ ਦੇ ਅੰਦਰ-ਅੰਦਰ ਯਾਤਰੀਆਂ ਦਾ ਸਾਮਾਨ ਵੀ ਵਾਪਸ ਕੀਤਾ ਜਾਵੇ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਹੋਰ ਏਅਰਲਾਈਨਾਂ ਕਿਰਾਏ ਨਹੀਂ ਵਧਾਉਣਗੀਆਂ।
ਇਸ ਤੋਂ ਪਹਿਲਾਂ ਯਾਤਰੀਆਂ ਦੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਰੇਲਵੇ ਮੰਤਰਾਲੇ ਨੇ ਕਿਹਾ ਕਿ ਵੱਡੇ ਪੱਧਰ ‘ਤੇ ਉਡਾਣਾਂ ਰੱਦ ਹੋਣ ਤੋਂ ਬਾਅਦ ਯਾਤਰੀਆਂ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ, ਭਾਰਤੀ ਰੇਲਵੇ ਨੇ ਨੈੱਟਵਰਕ ‘ਤੇ ਸੁਚਾਰੂ ਯਾਤਰਾ ਅਤੇ ਰਿਹਾਇਸ਼ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵੱਡੇ ਕਦਮ ਚੁੱਕੇ ਹਨ। 37 ਟ੍ਰੇਨਾਂ ਵਿੱਚ ਕੁੱਲ 116 ਵਾਧੂ ਕੋਚ ਜੋੜੇ ਗਏ ਹਨ, ਜੋ ਦੇਸ਼ ਭਰ ਵਿੱਚ 114 ਤੋਂ ਵੱਧ ਵਾਧੂ ਯਾਤਰਾਵਾਂ ਚਲਾ ਰਹੀਆਂ ਹਨ।

