ਪੈਰੀ ਦੇ ਕ+ਤ+ਲ ਤੋਂ ਬਾਅਦ ਵਾਇਰਲ ਹੋਈ ਆਡੀਓ, ਮਾਹੌਲ ਖਰਾਬ ਹੋਣ ਦਾ ਖਦਸ਼ਾ
ਵੀਓਪੀ ਬਿਊਰੋ – Chandigarh ‘ਚ ਗੈਂ+ਗਸਟਰ ਪੈਰੀ ਦੇ ਕਤ+ਲ ਤੋਂ ਬਾਅਦ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਵਿੱਚ ਵੱਡੀ ਗੈਂ+ਗਵਾਰ ਦਾ ਖਤਰਾ ਸ਼ੁਰੂ ਹੋ ਗਿਆ ਹੈ। ਹੁਣ ਇੱਕ ਕਥਿਤ ਆਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਸਿੱਧਾ ਆਹਮੋ-ਸਾਹਮਣੇ ਆਉਣ ਦਾ ਖਤਰਾ ਵਧ ਗਿਆ ਹੈ। ਹਾਲਾਂਕਿ ਕਿ ਸਾਡੇ ਵੱਲੋਂ ਇਸ ਵਾਇਰਲ ਆਡੀਓ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ। ਤੁਹਾਨੂੰ ਦੱਸ ਦੇਈਏ ਕਿ ਗੋਲਡੀ ਬਰਾੜ ਦਾ ਇੱਕ ਕਥਿਤ ਆਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਲਾਰੈਂਸ ਨੂੰ ਇੱਕ ਗਲਤਫਹਿਮੀ ਦਾ ਸ਼ਿਕਾਰ ਦੱਸਦਾ ਹੈ, ਇਸ ਦੌਰਾਨ ਆਡੀਓ ਵਿੱਚ ਲਾਰੈਂਸ ਬਿਸ਼ਨੋਈ ਨੂੰ ਗੰਭੀਰ ਇਲਜ਼ਾਮ ਭੁਗਤਣ ਦੀ ਵੀ ਚੇਤਾਵਨੀ ਦਿੱਤੀ ਜਾਂਦੀ ਹੈ।
ਉਕਤ ਕਥਿਤ ਵਾਇਰਲ ਆਡੀਓ ਕਰੀਬ ਛੇ ਮਿੰਟ ਦਾ ਹੈ, ਜਿਸ ਵਿੱਚ ਗੋਲਡੀ ਬਰਾੜ ਅਵਾਜ਼ ਦੱਸੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਲਾਰੈਂਸ ਸਿਰਫ਼ ਇੱਕ ਗਲਤਫਹਿਮੀ ਦਾ ਸ਼ਿਕਾਰ ਹੈ।
ਪੈਰੀ ਦੇ ਕਤਲ ਤੋਂ ਬਾਅਦ ਕਿਸੇ ਸਮੇਂ ਇਕ ਸਾਥ ਕੰਮ ਕਰਨ ਵਾਲੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਵਿਚਾਲੇ ਮਤਭੇਦ ਦੱਸੇ ਜਾ ਰਹੇ ਹਨ। ਲਾਰੈਂਸ ਬਿਸ਼ਨੋਈ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ ਤਾਂ ਗੋਲਡੀ ਬਰਾੜ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਵਿਦੇਸ਼ ਤੋਂ ਗੈਂਗ ਚਲਾ ਰਿਹਾ ਹੈ। ਇਸ ਦੌਰਾਨ ਦੋਵੇਂ ਗੈਂਗਸਟਰ ਸ਼ੂਟਰਾਂ ਨੂੰ ਕੁਝ ਪੈਸੇ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਵਾ ਸਕਦੇ ਹਨ। ਇਸ ਸਾਰੇ ਵਿਚਾਲੇ ਪੁਲਿਸ ਪ੍ਰਸ਼ਾਸਨ ਨੂੰ ਚੌਕਸੀ ਵਰਤਣ ਦੀ ਲੋੜ ਹੈ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ।

