ਅਮਰੀਕਾ ਤੋਂ ਆਏ ਚਾਚੇ ਨੇ ਜ਼ਮੀਨ ਪਿੱਛੇ ਮਾਰ’ਤਾ ਆਪਣਾ ਭਤੀਜਾ

ਅਮਰੀਕਾ ਤੋਂ ਆਏ ਚਾਚੇ ਨੇ ਜ਼ਮੀਨ ਪਿੱਛੇ ਮਾਰ’ਤਾ ਆਪਣਾ ਭਤੀਜਾ

ਵੀਓਪੀ ਬਿਊਰੋ – ਪੰਜਾਬ ਵਿੱਚ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਸ ਵਿੱਚ ਅਮਰੀਕਾ ਤੋਂ ਆਏ ਇੱਕ ਸ਼ਖਸ ਨੇ ਜ਼ਮੀਨੀ ਵਿਵਾਦ ਤੋਂ ਬਾਅਦ ਆਪਣੇ ਹੀ ਭਤੀਜੇ ਨੂੰ ਜਾਨੋਂ ਮਾਰ ਦਿੱਤਾ। ਇਹ ਮਾਮਲਾ ਜ਼ਿਲ੍ਹਾ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਤੋਂ ਸਾਹਮਣੇ ਆਇਆ ਹੈ। ਵਾਰਦਾਤ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਖੇਤਾਂ ਵਿੱਚ ਝਗੜੇ ਦੌਰਾਨ ਚਾਚੇ ਨੇ ਆਪਣੇ ਭਤੀਜੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮਾਛੀਕੇ ਪਿੰਡ ਦੇ ਵਸਨੀਕ ਨਵਦੀਪ ਸਿੰਘ ਦਾ ਆਪਣੇ ਚਾਚੇ ਬਹਾਦਰ ਸਿੰਘ ਨਾਲ ਲੰਬੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਸ਼ਨੀਵਾਰ ਸਵੇਰੇ ਦੋਵੇਂ ਖੇਤਾਂ ਵਿੱਚ ਪਹੁੰਚੇ, ਜਿੱਥੇ ਝਗੜਾ ਸਰੀਰਕ ਝਗੜੇ ਤੱਕ ਵੱਧ ਗਿਆ। ਗੁੱਸੇ ਵਿੱਚ ਆ ਕੇ ਬਹਾਦਰ ਸਿੰਘ ਨੇ ਨਵਦੀਪ ਸਿੰਘ ਨੂੰ ਆਪਣੀ ਰਿਵਾਲਵਰ ਨਾਲ ਦੋ ਵਾਰ ਗੋਲੀ ਮਾਰ ਦਿੱਤੀ ਅਤੇ ਫਿਰ ਉਸਦੀ ਕਾਰ ਨਾਲ ਉਸ ਉੱਤੇ ਚੜ੍ਹਾ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਅਮਰੀਕਾ ਤੋਂ ਵਾਪਸ ਆਪਣੇ ਘਰ ਆਇਆ ਹੋਇਆ ਸੀ ਅਤੇ ਇਸ ਦੌਰਾਨ ਹੀ ਝਗੜਾ ਹੋ ਗਿਆ। ਵਾਰਦਾਤ ਤੋਂ ਬਾਅਦ ਪਿੰਡ ਵਿੱਚ ਰੌਲਾ ਪੈ ਗਿਆ ਤਾਂ ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

error: Content is protected !!