ਜਪਾਨ ਤੋਂ ਬਾਅਦ ਦੱ. ਕੋਰੀਆ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ

ਜਪਾਨ ਤੋਂ ਬਾਅਦ ਦੱ. ਕੋਰੀਆ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ

ਵੀਓਪੀ ਬਿਊਰੋ- ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਪਣੇ 10 ਦਿਨ ਦੇ ਵਿਦੇਸ਼ੀ ਦੌਰੇ ‘ਤੇ ਗਏ ਹੋਏ ਹਨ। ਇਸ ਦੌਰਾਨ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਲਈ ਨਿਵੇਸ਼ ਵਧਾਉਣ ਲਈ ਵਿਦੇਸ਼ ਦਾ ਦੌਰਾ ਕਰ ਰਹੀ ਹੈ।

ਜਪਾਨ ਦੇ ਦੌਰ ‘ਤੇ ਗਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਜਪਾਨੀ ਦੌਰੇ ਤੋਂ ਬਾਅਦ ਸਾਊਥ ਕੋਰੀਆ ਵੱਲ ਚਲੇ ਗਏ ਹਨ। ਮਿਸ਼ਨ ਇਨਵੈਸਟਮੈਂਟ ਤਹਿਤ ਸੀਐੱਮ ਭਗਵੰਤ ਮਾਨ ਅੱਜ ਦੱਖਣੀ ਕੋਰੀਆ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਨੇ ਦੱਖਣੀ ਕੋਰੀਆ ਅਤੇ ਪੰਜਾਬ ਵਿਚਕਾਰ ਵਪਾਰ ਵਧਾਉਣ ਨੂੰ ਲੈ ਕੇ ਗੱਲਬਾਤ ਕੀਤੀ ਇਸ ਦੌਰਾਨ ਉਹਨਾਂ ਦੇ ਨਾਲ ਪੰਜਾਬ ਦੇ ਉਦਯੋਗਪਤੀ ਸੰਜੀਵ ਗੁਪਤਾ ਵੀ ਮੌਜੂਦ ਹਨ।

ਇਸ ਤੋਂ ਇਲਾਵਾ ਉਹਨਾਂ ਦੇ ਨਾਲ ਚੀਫ ਸੈਕੇਟਰੀ ਕੇਪੀ ਸਿਨਹਾ ਅਤੇ ਇਨਵੈਸਟਮੈਂਟ ਪ੍ਰਮੋਸ਼ਨ ਨਾਲ ਜੁੜੇ ਹੋਏ ਅਧਿਕਾਰੀ ਵੀ ਮੌਜੂਦ ਹਨ। ਉਮੀਦ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਦੇਸ਼ੀ ਦੌਰੇ ‘ਤੇ ਗਏ ਹਨ ਤੇ ਪੰਜਾਬ ਲਈ ਢੇਰ ਸਾਰਾ ਵਪਾਰ ਲੈ ਕੇ ਆਉਣਗੇ ਤਾਂ ਜੋ ਪੰਜਾਬੀਆਂ ਨੂੰ ਰੁਜ਼ਗਾਰ ਦੇ ਮੌਕੇ ਮਿਲਣ ਅਤੇ ਪੰਜਾਬੀ ਵਿਦੇਸ਼ ਦਾ ਰੁੱਖ ਛੱਡ ਕੇ ਆਪਣੇ ਸੂਬੇ ਵਿੱਚ ਰਹਿ ਕੇ ਹੀ ਕੰਮ ਕਰਨ।

error: Content is protected !!