ਸੁਨੀਲ ਜਾਖੜ ਨੇ ਠੋਕ’ਤੀ ਆਪਣੀ ਪੁਰਾਣੀ ਪਾਰਟੀ, ਕਹਿ’ਤਾ ‘ਡਾਕੂ’

ਸੁਨੀਲ ਜਾਖੜ ਨੇ ਠੋਕ’ਤੀ ਆਪਣੀ ਪੁਰਾਣੀ ਪਾਰਟੀ, ਕਹਿ’ਤਾ ‘ਡਾਕੂ’

ਵੀਓਪੀ ਬਿਊਰੋ – ਸਾਲ 2025 ਖਤਮ ਹੋ ਗਿਆ ਹੈ ਤੇ ਸਾਲ 2026 ਵਿੱਚ ਸਾਰੀਆਂ ਸਿਆਸੀ ਪਾਰਟੀਆਂ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁੱਟ ਜਾਣਗੀਆਂ। ਇਸ ਦੌਰਾਨ ਜਿੱਥੇ ਕੱਲ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਨੂੰ ਲੈ ਕੇ ਵੱਡੇ ਵੱਡੇ ਬਿਆਨ ਦਿੱਤੇ ਸਨ, ਉੱਥੇ ਹੀ ਹੁਣ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਜੋ ਕਿ ਪਹਿਲਾਂ ਕਾਂਗਰਸ ਪਾਰਟੀ ਦੇ ਹੀ ਪ੍ਰਧਾਨ ਸਨ, ਉਹਨਾਂ ਨੇ ਕਾਂਗਰਸ ਪਾਰਟੀ ਉੱਤੇ ਬਹੁਤ ਵੱਡੇ ਇਲਜ਼ਾਮ ਲਾ ਦਿੱਤੇ ਨੇ।

ਇਸ ਦੇ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਇੱਥੋਂ ਤੱਕ ਕਿਹਾ ਕਿ ਪੰਜਾਬ ਪੁਲਿਸ ਵਰਦੀ ਵਿੱਚ ਗੈਂਗਸਟਰ ਵਾਲਾ ਕੰਮ ਕਰ ਰਹੀ ਹੈ।ਪ੍ਰੈਸ ਕਾਨਫਰਸ ਦੌਰਾਨ ਸੁਨੀਲ ਜਾਖੜ ਨੇ ਵੱਡੇ ਇਲਜ਼ਾਮ ਵਿਰੋਧੀ ਸਿਆਸੀ ਪਾਰਟੀਆਂ ਉੱਤੇ ਲਗਾਏ ਹਨ।

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇੱਕ ਕਾਂਗਰਸੀ ਮੁੱਖ ਮੰਤਰੀ ਨੇ ਮੁੱਖ ਮੰਤਰੀ ਬਣਨ ਲਈ 350 ਕਰੋੜ ਰੁਪਏ ਦਿੱਤੇ ਸਨ ਅਤੇ ਕਾਂਗਰਸ ਨੇ ਪਾਰਟੀ ਵਿੱਚ ਡਾਕੂ ਬਿਠਾਏ ਹੋਏ ਹਨ।

ਸੁਨੀਲ ਜਾਖੜ ਵੱਲੋਂ ਲਾਏ ਇਲਜ਼ਾਮਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਕਾਫੀ ਗਰਮਾ ਗਈ ਹੈ। ਇਸ ਦੌਰਾਨ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਕੀ ਜਵਾਬ ਦਿੱਤਾ ਜਾਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜਿਸ ਪਾਰਟੀ ਵਿੱਚ ਸ਼ੁਰੂ ਤੋਂ ਸੁਨੀ ਜਾਖਣ ਨੇ ਆਪਣੀ ਪਕੜ ਬਣਾਈ ਹੋਵੇ ਅਤੇ ਪੰਜਾਬ ਦਾ ਇੱਕ ਵੱਡਾ ਚਿਹਰਾ ਬਣਿਆ ਹੋਣ ਉਸ ਪਾਰਟੀ ਨੂੰ ਦੇ ਖਿਲਾਫ ਇਸ ਤਰ੍ਹਾਂ ਦੇ ਬਿਆਨਬਾਜੀ ਕਈ ਵੱਡੇ ਸਵਾਲ ਖੜੇ ਕਰਦੀ ਹੈ।

error: Content is protected !!