ਚੰਨੀ ਨੂੰ CM ਮਾਨ ਦਾ ਜਵਾਬ, ਕਿਹਾ- 111 ਦਿਨ ਦਾ ਮੁੱਖ ਮੰਤਰੀ ਤੇ ਕਾਂਗਰਸ ਹਾਰ ਤੋਂ ਡਰੀ
ਵੀਓਪੀ ਬਿਊਰੋ – ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਵਿੰਨਦੇ ਹੋਏ ਟਵੀਟ ਕਰ ਕੇ ਕਿਹਾ ਕਿ 111 ਦਿਨਾਂ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਬੈਲਟ ਪੇਪਰ ਦੀ ਛਿਪਾਈ ਨੂੰ ਲੈ ਕੇ ਬੜਾ ਗ਼ੈਰ-ਜ਼ਿੰਮੇਵਾਰਨਾ ਬਿਆਨ ਦਿੱਤਾ। ਵਿਰੋਧੀ ਹਾਰਦੇ ਆਪਣੀਆਂ ਕਰਤੂਤਾਂ ਕਰਕੇ ਨੇ ਤੇ ਠਿੱਕਰਾ ਕਿਸੇ ਹੋਰ ਦੇ ਸਿਰ ਭੰਨ੍ਹ ਦਿੰਦੇ ਨੇ। ਇਸ ਤੋਂ ਸਾਫ਼ ਝਲਕਦਾ ਹੈ ਕਿ ਵਿਰੋਧੀ ਆਪਣੀ ਹਾਰ ਪਹਿਲਾਂ ਹੀ ਮੰਨੀ ਬੈਠੇ ਨੇ।
https://x.com/BhagwantMann/status/1999736751301312757?s=20
ਇਸ ਤੋਂ ਪਹਿਲਾਂ ਬੀਤੇ ਦਿਨ ਕਾਂਗਰਸ ਦੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ‘ਤੇ ਇਲਜ਼ਾਮ ਲਾਇਆ ਸੀ ਕਿ ਚੋਣਾਂ ਵਿੱਚ ਧਾਂਦਲੀ ਲਈ ਅਤੇ ਚੋਣਾਂ ਨੂੰ ਧੱਕੇ ਦੇ ਨਾਲ ਜਿੱਤਣ ਦੇ ਲਈ ਵਾਧੂ ਬੈਲਟ ਪੇਪਰ ਛਪਵਾਏ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਹਰ ਬੂਥ ‘ਤੇ 100-100 ਵਾਧੂ ਬੈਲਟ ਪੇਪਰ ਵੀ ਭੇਜ ਦਿੱਤੇ ਗਏ ਹਨ।

