ਘਰੋਂ ਕਲੇਸ਼ ਕਰ ਕੇ ਨਿਕਲੀ ਔਰਤ ਦੀ ਮਿਲੀ ਅਰਧ ਨਗਨ ਲਾ+ਸ਼

ਘਰੋਂ ਕਲੇਸ਼ ਕਰ ਕੇ ਨਿਕਲੀ ਔਰਤ ਦੀ ਮਿਲੀ ਅਰਧ ਨਗਨ ਲਾ+ਸ਼

ਵੀਓਪੀ ਬਿਊਰੋ – ਮੋਗਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਖੇਤਾਂ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲਣ ਦੇ ਨਾਲ ਸਨਸਨੀ ਫੈਲ ਗਈ। ਔਰਤ ਦੀ ਅਰਧ-ਨਗਨ ਹਾਲਾਤ ਵਿੱਚ ਖੇਤਾਂ ਵਿੱਚੋਂ ਲਾਸ਼ ਬਰਾਮਦ ਹੋਈ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਔਰਤ ਨੂੰ ਜਬਰ ਜਨਾਹ ਤੋਂ ਬਾਅਦ ਮੌਤ ਦੇ ਘਾਟ ਉਤਾਰਿਆ ਗਿਆ ਹੈ।

ਜਾਣਕਾਰੀ ਮੁਤਾਬਕ ਮੋਗਾ ਵਿਚ ਇੱਟਾਂ ਦੇ ਭੱਠੇ ‘ਤੇ ਕੰਮ ਕਰਨ ਵਾਲੀ ਗੁਲਫ਼ਸ਼ਾ ਨਾਮ ਦੀ ਇਕ ਔਰਤ, ਕਾਫੀ ਸਮੇਂ ਤੋਂ ਲਾਪਤਾ ਸੀ ਅਤੇ ਉਸ ਦੀ ਲਾਸ਼ ਅੱਧ-ਨਗਨ ਹਾਲਤ ਵਿਚ ਪਿੰਡ ਲੋਹਾਰਾ ਨੇੜੇ ਮੁੱਖ ਸੜਕ ਦੇ ਕਿਨਾਰੇ ਖੇਤ ਵਿੱਚੋਂ ਮਿਲੀ ਹੈ। ਇਹ ਵੀ ਪਤਾ ਲੱਗਾ ਹੈ ਕਿ ਉਕਤ ਔਰਤ ਆਪਣੇ ਪਤੀ ਨਾਲ ਕਿਸੇ ਘਰੇਲੂ ਕਲੇਸ਼ ਦੇ ਚੱਲਦਿਆਂ ਘਰੋਂ ਲੜ ਕੇ ਚਲੀ ਗਏ ਸੀ ਪਰ ਵਾਪਸ ਨਹੀਂ ਪਰਤੀ। ਕਾਫੀ ਦੇਰ ਤਕ ਜਦੋਂ ਉਹ ਨਹੀਂ ਪਰਤੀ ਤਾਂ ਪਤੀ ਵੱਲੋਂ ਉਸ ਦੀ ਭਾਲ ਕੀਤੀ ਗਈ। ਇਸ ਦੌਰਾਨ ਚਾਰ ਦਿਨਾਂ ਬਾਅਦ ਉਸ ਦੀ ਲਾਸ਼ ਮੋਗਾ ਨੈਸ਼ਨਲ ਹਾਈਵੇ ਨਾਲ ਲੱਗਦੇ ਖੇਤਾਂ ਵਿਚੋਂ ਨਗਨ ਹਾਲਾਤ ਵਿਚ ਮਿੱਟੀ ਹੇਠ ਦੱਬੀ ਹੋਈ ਮਿਲੀ। ਔਰਤ ਨਾਲ ਬਲਾਤਕਾਰ ਤੋਂ ਬਾਅਦ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਇਲਾਕੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕਾਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਸਹੀ ਢੰਗ ਨਾਲ ਕਾਰਵਾਈ ਕਰਕੇ ਜਾਂਚ ਕੀਤੀ ਜਾਵੇ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

error: Content is protected !!