Alert… ਢੱਲਦੇ ਸਾਲ ਧੁੰਦ ਦਿਖਾਏਗੀ ਸੰਘਣੇ ਰੰਗ

ਢੱਲਦੇ ਸਾਲ ਧੁੰਦ ਦਿਖਾਏਗੀ ਸੰਘਣੇ ਰੰਗ

ਵੀਓਪੀ ਬਿਊਰੋ – ਪੰਜਾਬ ਵਿੱਚ ਸਾਲ 2025 ਦੇ ਖਤਮ ਹੁੰਦੇ ਹੀ ਠੰਢ ਦਾ ਕਹਿਰ ਵੱਧ ਗਿਆ ਹੈ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਸੰਘਣੀ ਧੁੰਦ ਪਵੇਗੀ, ਜਿਸ ਨਾਲ ਜਨ-ਜੀਵਨ ਹੋਰ ਪ੍ਰਭਾਵਿਤ ਹੋ ਸਕਦਾ ਹੈ।

ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਹੋਰ ਵੀ ਬਦਲਾਵ ਦੇਖਣ ਨੂੰ ਮਿਲ ਸਕਦਾ ਹੈ ਉਹਨਾਂ ਜ਼ਿਕਰ ਕੀਤਾ ਕਿ ਸੰਘਣੀ ਧੁੰਦਕਾਰਾ ਨੂੰ ਲੋਕਾਂ ਨੂੰ ਇਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਉਹਨਾਂ ਇਸ ਲਈ ਔਰੰਜ ਅਲਰਟ ਦੀ ਵੀ ਗੱਲ ਕਹੀ ਹੈ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਵਿਸ਼ੇਸ਼ ਕਾਰਜ ਸਫਰ ਕਰਨ ਵਾਲੇ ਲੋਕ ਖਾਸ ਧਿਆਨ ਰੱਖਣ ਨਾਲ ਹੀ ਉਹਨਾਂ ਬਾਰਿਸ਼ ਨੂੰ ਲੈ ਕੇ ਕਿਹਾ ਕਿ ਹਾਲੇ ਕੋਈ ਵੀ ਬਾਰਿਸ਼ ਦੀ ਪ੍ਰਡਿਕਸ਼ਨ ਨਹੀਂ ਹੈ।

error: Content is protected !!