Traffic ਨਿਯਮਾਂ ਦੀ ਉਲੰਘਣਾ… ਸਾਲ 2025 ‘ਚ ਲੱਖਾਂ ਪੰਜਾਬੀਆਂ ਦੇ ਕੱਟੇ ਚਲਾਨ

Traffic ਨਿਯਮਾਂ ਦੀ ਉਲੰਘਣਾ… ਸਾਲ 2025 ‘ਚ ਲੱਖਾਂ ਪੰਜਾਬੀਆਂ ਦੇ ਕੱਟੇ ਚਲਾਨ

ਵੀਓਪੀ ਬਿਊਰੋ – ਸਾਲ 2025 ਵਿੱਚ ਪੰਜਾਬ ਭਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਚਲਾਨ ਕੱਟੇ ਗਏ। ਇਨ੍ਹਾਂ ਵਿੱਚੋਂ ਬਿਨਾਂ ਸੀਟ ਬੈਲਟ, ਹੈਲਮੇਟ, ਟ੍ਰਿਪਲਿੰਗ ਜਾਂ ਹੋਰ ਕਈ ਤਰ੍ਹਾਂ ਦੇ ਨਾਲ ਉਲੰਘਣਾ ਕਰਨ ‘ਤੇ ਪੁਲਿਸ ਨੇ ਚਲਾਨ ਕੱਟੇ। ਇਸ ਦੌਰਾਨ ਪੰਜਾਬ ਪੁਲਿਸ ਨੇ ਕਰੋੜਾਂ ਰੁਪਏ ਸਰਕਾਰੀ ਖਜ਼ਾਨੇ ਵਿੱਚ ਪਾਏ। ਕਈ ਵਾਰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਮਝਾਇਆ ਗਿਆ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ। ਇਸ ਤੋਂ ਇਲਾਵਾ ਆਪਣੀ ਗਲਤੀ ਤੋਂ ਨਾ ਸਿੱਖਣ ਵਾਲਿਆਂ ਨੂੰ ਸਜ਼ਾ ਦੇ ਤੌਰ ‘ਤੇ ਮੋਟੇ ਚਲਾਨ ਭਰਨੇ ਪਏ।

ਗੱਲ ਸਿਰਫ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਬੀਤੇ ਸਾਲ ਲੱਖਾਂ ਦੀ ਗਿਣਤੀ ਵਿੱਚ ਟਰੈਫਿਕ ਪੁਲਿਸ ਨੇ ਚਲਾਨ ਕੀਤੇ । ਸਭ ਤੋਂ ਵੱਧ ਗਲਤ ਪਾਰਕਿੰਗ ਨੂੰ ਲੈ ਕੇ ਕੀਤੇ ਗਏ ਚਲਾਨ ਲਗਭਗ 50 ਹਜ਼ਾਰ ਦੇ ਕਰੀਬ , ਉੱਥੇ ਹੀ ਸ਼ਰਾਬ ਪੀ ਕੇ ਗੱਡੀ ਚਲਾਉਣ ਜਾਂ ਫਿਰ , ਗਲਤ ਡਰਾਈਵਿੰਗ ਜਾ, ਨਬਾਲਿਗ ਬੱਚੇ ਜਿਨਾਂ ਦੇ ਲਾਈਸੈਂਸ ਨਹੀਂ ਬਣੇ । ਵੱਖ-ਵੱਖ ਧਰਾਵਾਂ ਵਿੱਚ ਚਲਾਨ ਕੱਟੇ ਗਏ ਹਨ।। ਜਿਸ ਨੂੰ ਲੈ ਕੇ ਜਿਲ੍ਾ ਲੁਧਿਆਣਾ ਦੇ ਏਸੀਪੀ ਟਰੈਫਿਕ ਗੁਰਦੇਵ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ।

error: Content is protected !!