2 ਹਿੱਸਿਆਂ ‘ਚ ਬਰਾਮਦ ਹੋਈ ਲਾ+ਸ਼, ਲੋਕਾਂ ਦੇ ਉੱਡੇ ਹੋਸ਼

2 ਹਿੱਸਿਆਂ ‘ਚ ਬਰਾਮਦ ਹੋਈ ਲਾ+ਸ਼, ਲੋਕਾਂ ਦੇ ਉੱਡੇ ਹੋਸ਼

ਵੀਓਪੀ ਬਿਊਰੋ – ਲੁਧਿਆਣਾ ਤੋਂ ਆਏ ਦਿਨ ਅਪਰਾਧਿਕ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਆਏ ਦਿਨ ਲੋਕ ਅਪਰਾਧ ਦੀਆਂ ਘਟਨਾਵਾਂ ਸੁਣ ਕੇ ਦਹਿਸ਼ਤ ਦੇ ਮਾਹੌਲ ਵਿੱਚ ਰਹਿਣ ਨੂੰ ਮਨਜ਼ੂਰ ਹਨ। ਹੁਣ ਲੁਧਿਆਣਾ ਦੇ ਪੁਲਿਸ ਸਟੇਸ਼ਨ ਸਲੇਮ ਟਾਬਰੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਸਹਿਮ ਗਿਆ। ਇੱਥੋਂ ਇੱਕ ਲਾ+ਸ਼ ਬਰਾਮਦ ਹੋਈ ਹੈ, ਜੋ ਕਿ ਕਈ ਟੁਕੜਿਆਂ ਦੇ ਵਿੱਚ ਕੱਟੀ ਹੋਈ ਸੀ। ਮ੍ਰਿਤਕ ਦੀ ਪਹਿਚਾਣ ਹੋਈ ਦਵਿੰਦਰ ਸਿੰਘ ਪਿੰਡ ਭੋਰੇ ਵਜੋਂ।

ਮੌਕੇ ‘ਤੇ ਪਹੁੰਚੇ ਪੁਲਿਸ ਸਟੇਸ਼ਨ ਸਲੇਮ ਟਾਬਰੀ ਦੇ ਐੱਸਐੱਚਓ ਹਰਸ਼ਵੀਰ ਸਿੰਘ ਨੇ ਕਿਹਾ ਹੈ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਨ। ਉਹਨਾਂ ਪੁਸ਼ਟੀ ਕੀਤੀ ਹੈ ਕਿ ਕਈ ਟੁਕੜਿਆਂ ਦੇ ਵਿੱਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦਵਿੰਦਰ ਕੁਮਾਰ ਦੇ ਮਾਸੜ ਚਰਨਦਾਸ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਦਵਿੰਦਰ ਕੁਮਾਰ ਮੁੰਬਈ ਤੋਂ ਕਿਸੇ ਕੰਮ ਦੇ ਸਿਲਸਿਲੇ ‘ਚ ਗਿਆ ਸੀ, ਜਿਸ ਤੋਂ ਬਾਅਦ ਉਹ ਪਰਸੋਂ ਹੀ ਵਾਪਸ ਆਇਆ। ਪਰਿਵਾਰ ਨਾਲ ਕੋਈ ਗੱਲਬਾਤ ਜਿਆਦਾ ਨਹੀਂ ਕੀਤੀ ਅਤੇ ਜਦੋਂ ਉਹ ਘਰ ਤੋਂ ਬਾਹਰ ਗਿਆ ਤਾ ਉਸ ਤੋਂ ਬਾਅਦ ਵਾਪਿਸ ਹੀ ਨਹੀਂ ਆਇਆ ਜਿਸ ਤੋਂ ਬਾਅਦ ਲਗਾਤਾਰ ਉਸਦੀ ਭਾਲ ਕੀਤੀ ਜਾ ਰਹੀ ਸੀ ਅਤੇ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ।

error: Content is protected !!