ਨਿਊਜ਼ੀਲੈਂਡ ‘ਚ ਮੁੜ ਰੋਕਿਆ ਨਗਰ ਕੀਰਤਨ

ਨਿਊਜ਼ੀਲੈਂਡ ‘ਚ ਮੁੜ ਰੋਕਿਆ ਨਗਰ ਕੀਰਤਨ

ਵੀਓਪੀ ਬਿਊਰੋ – ਸ਼ਾਂਤੀਮਈ ਦੇਸ਼ ਮੰਨਿਆ ਨਿਊਜ਼ੀਲੈਂਡ ਇਸ ਸਮੇਂ ਚਰਚਾ ਵਿੱਚ ਹੈ, ਲਗਾਤਾਰ ਦੇਸ਼ ਵਿੱਚ ਪ੍ਰਵਾਸੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦੂਜੀ ਵਾਰ ਇੱਥੇ ਸਿੱਖ ਭਾਈਚਾਰੇ ਵੱਲੋਂ ਕੱਢਿਆ ਨਗਰ ਕੀਰਤਨ ਇੱਥੇ ਦੇ ਕੁਝ ਲੋਕਾਂ ਵੱਲੋਂ ਰੋਕਿਆ ਗਿਆ ਹੈ। ਹਾਲਾਂਕਿ ਇਸ ਦੌਰਾਨ ਸਿੱਖ ਭਾਈਚਾਰੇ ਨੇ ਸਮਝਦਾਰੀ ਦਿਖਾਉਂਦੇ ਹੋਏ ਕਿਸੇ ਵੀ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ। ਇਸ ਵਾਰ ਇਹ ਮਾਮਲਾ ਨਿਊਜ਼ੀਲੈਂਡ ਦੇ ਟੌਰੰਗਾ ਤੋਂ ਸਾਹਮਣੇ ਆਇਆ ਹੈ। ਇਸ ਨਗਰ ਕੀਰਤਨ ਦੇ ਵਿਰੋਧ ਵਿਚ ਸਥਾਨਕ ਚਰਚ ਨਾਲ ਜੁੜੇ ਲੋਕ ਸੜਕਾਂ ’ਤੇ ਉਤਰ ਆਏ ਤੇ ਹਾਕਾ ਡਾਂਸ ਕੀਤਾ।

ਇਸ ਤੋਂ ਪਹਿਲਾਂ 21 ਦਸੰਬਰ 2025 ਨੂੰ ਵੀ ਨਿਊਜ਼ੀਲੈਂਡ ਦੇ ਆਕਲੈਂਡ ਵਿਖੇ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ ਸੀ। ਇਸ ਵਾਰ ਮੁੜ ਉਸੇ ਤਰ੍ਹਾਂ ਦਾ ਮਾਮਲਾ ਨਿਊਜ਼ੀਲੈਂਡ ਦੇ ਟੌਰੰਗਾ ਤੋਂ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤਾਂ ਕਿ ਕੋਈ ਗੜਬੜ ਨਾ ਹੋਵੇ। ਇਸ ਦੌਰਾਨ ਨਗਰ ਕੀਰਤਨ ਸ਼ਾਂਤੀਪੂਰਨ ਅੱਗੇ ਵਧਦਾ ਗਿਆ ਤੇ ਸਿੱਖ ਵਾਲੰਟੀਅਰਾਂ ਨੇ ਸਿੱਖ ਸੰਗਤ ਨੂੰ ਕਤਾਰਾਂ ਤੋਂ ਬਾਹਰ ਨਾ ਆਉਣ ਦੀ ਅਪੀਲ ਕੀਤੀ।

error: Content is protected !!