ਦਿੱਲੀ ਦੇ ਕਥਿਤ ਬਿਆਨ ਨੇ ਗਰਮ ਕੀਤੀ ਪੰਜਾਬ ਦੀ ਸਿਆਸਤ

ਦਿੱਲੀ ਦੇ ਕਥਿਤ ਬਿਆਨ ਨੇ ਗਰਮ ਕੀਤੀ ਪੰਜਾਬ ਦੀ ਸਿਆਸਤ

ਵੀਓਪੀ ਬਿਊਰੋ – ਕੁਝ ਦਿਨ ਪਹਿਲਾਂ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਚੱਲ ਰਹੀ ਸੀ ਤਾਂ ਆਗੂ ਵਿਰੋਧੀ ਧਿਰ ਆਤਿਸ਼ੀ ਦੇ ਇੱਕ ਕਥਿਤ ਬਿਆਨ ਨੇ ਪੰਜਾਬ ‘ਚ ਚਰਚਾ ਛੇੜ ਦਿੱਤੀ। ਗੁਰੂ ਸਾਹਿਬਾਨ ਵਾਲੇ ਕਥਿਤ ਬਿਆਨ ਤੋਂ ਬਾਅਦ ਸਿਆਸੀ ਵਿਰੋਧੀ ਆਤਿਸ਼ੀ ਦਾ ਵਿਰੋਧ ਕਰ ਰਹੇ ਹਨ ਤਾਂ ਆਮ ਆਦਮੀ ਪਾਰਟੀ ਇਸ ਵੀਡੀਓ ਨੂੰ ਛੇੜਛਾੜ ਕਰ ਕੇ ਚਲਾਈ ਜਾ ਰਹੀ ਦੱਸ ਰਹੇ ਹਨ। ਇਸ ਕਥਿਤ ਬਿਆਨ ਦਾ ਸੇਕ ਹੁਣ ਪੰਜਾਬ ਵਿੱਚ ਵਧਦਾ ਹੀ ਜਾ ਰਿਹਾ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਹੀ ਜਲੰਧਰ ਵਿੱਚ ਦਿੱਲੀ ਦੇ ਭਾਜਪਾ ਆਗੂ ਕਪਿਲ ਮਿਸ਼ਰਾ ਖਿਲਾਫ FIR ਦਰਜ ਕੀਤੀ ਗਈ ਹੈ।

ਪੰਜਾਬ ਭਾਜਪਾ ਨੇ ਦਿੱਲੀ ਵਿੱਚ ‘ਆਪ’ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਵਿਧਾਇਕ ਆਤਿਸ਼ੀ ‘ਤੇ ਵਿਧਾਨ ਸਭਾ ਵਿੱਚ ਸਿੱਖ ਗੁਰੂਆਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਇਸ ਘਟਨਾ ਦੀ ਇੱਕ ਵੀਡੀਓ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸੂਬਾ ਉਪ ਪ੍ਰਧਾਨ ਅਸ਼ਵਨੀ ਸ਼ਰਮਾ ਦੁਆਰਾ ਜਾਰੀ ਕੀਤੀ ਗਈ ਸੀ।

ਸ਼ੁੱਕਰਵਾਰ ਦੇਰ ਸ਼ਾਮ, ਇਕਬਾਲ ਨਾਮ ਦੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ‘ਤੇ, ਜਲੰਧਰ ਪੁਲਿਸ ਨੇ ਦਿੱਲੀ ਭਾਜਪਾ ਦੇ ਕਾਨੂੰਨ ਅਤੇ ਕਿਰਤ ਮੰਤਰੀ ਕਪਿਲ ਮਿਸ਼ਰਾ ਵਿਰੁੱਧ ਐਫਆਈਆਰ ਦਰਜ ਕੀਤੀ, ਜਿਸ ਵਿੱਚ ਉਨ੍ਹਾਂ ‘ਤੇ ਵੀਡੀਓ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਗਿਆ। ਇਸ ਦੇ ਜਵਾਬ ਵਿੱਚ, ਦਿੱਲੀ ਵਿਧਾਨ ਸਭਾ ਸਪੀਕਰ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਨੋਟਿਸ ਜਾਰੀ ਕਰਕੇ 15 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਮੰਗਿਆ। ਇਸ ਕਾਰਨ ਪੰਜਾਬ ਵਿੱਚ ਦਿਨ ਭਰ ਇੱਕ ਹਾਈ-ਵੋਲਟੇਜ ਰਾਜਨੀਤਿਕ ਡਰਾਮਾ ਹੋਇਆ।

ਆਉਣ ਵਾਲੇ ਦਿਨਾਂ ਵਿੱਚ ਇਹ ਕਥਿਤ ਬਿਆਨ ਵਾਲੀ ਸਿਆਸਤ ਕੀ ਰੰਗ ਦਿਖਾਉਂਦੀ ਹੈ, ਆਮ ਆਦਮੀ ਪਾਰਟੀ ਪੰਜਾਬ ਨੂੰ ਇਸ ਦਾ ਨੁਕਸਾਨ ਹੁੰਦਾ ਹੈ ਜਾਂ ਫਿਰ ਸਿਆਸੀ ਵਿਰੋਧੀ ਇਹ ਦਾ ਫਾਇਦਾ ਲੈਂਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

error: Content is protected !!