ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ਕਾਲ, 3 ਦੀ ਮੌ+ਤ

ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ਕਾਲ, 3 ਦੀ ਮੌ+ਤ

ਵੀਓਪੀ ਬਿਊਰੋ – ਠੰਢ ਤੋਂ ਬਚਣ ਲਈ ਕਮਰੇ ਵਿੱਚ ਬਾਲੀ ਕੋਲੇ ਵਾਲੀ ਅੰਗੀਠੀ ਹੀ ਇੱਕ ਪਰਿਵਾਰ ਦੇ ਲਈ ਕਾਲ ਬਣ ਗਈ। ਉਕਤ ਮਾਮਲਾ ਸਾਹਮਣੇ ਆਇਆ ਹੈ ਤਰਨਤਾਰਨ ਦੇ ਪਿੰਡ ਅਲੀਪੁਰ ਤੋਂ, ਜਿੱਥੇ ਕੋਲੇ ਵਾਲੀ ਅੰਗੀਠੀ ਕਾਰਨ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌ+ਤ ਹੋ ਗਈ। ਇਸ ਦੌਰਾਨ ਇੱਕ ਸ਼ਖਸ ਦੀ ਹਾਲਾਤ ਗੰਭੀਰ ਹੈ।

ਜਾਣਕਾਰੀ ਅਨੁਸਾਰ ਪਿੰਡ ਅਲੀਪੁਰ ਵਿਖੇ ਇਕ ਪਰਿਵਾਰ ਭਾਰੀ ਠੰਢ ਤੋਂ ਬਚਣ ਲਈ ਰਾਤ ਵੇਲੇ ਕੋਲਿਆਂ ਦੀ ਅੰਗੰਠੀ ਬਾਲ ਕੇ ਸੋਂ ਗਿਆ ਤੇ ਰਾਤ ਸਮੇਂ ਕੋਲਿਆਂ ਤੋਂ ਬਣੀ ਗੈਸ ਚੜ੍ਹ ਜਾਣ ਕਾਰਨ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ। ਜਦ ਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਮ੍ਰਿਤਕਾ ਦੀ ਪਹਿਚਾਣ ਅਰਸ਼ਦੀਪ ਸਿੰਘ ਪੁੱਤਰ ਗੁਰਸਾਹਿਬ ਸਿੰਘ (21 ਸਾਲ ), ਉਸ ਦੀ ਪਤਨੀ ਜਸ਼ਨਦੀਪ ਕੋਰ (20 ਸਾਲ) ਅਤੇ 2 ਮਹੀਨੇ ਦੇ ਬੱਚੇ ਗੁਰਬਾਜ਼ ਸਿੰਘ ਵਜੋਂ ਹੋਈ. ਜਦ ਕਿ ਅਰਸ਼ਦੀਪ ਸਿੰਘ ਦੇ ਸਾਲੇ ਕ੍ਰਿਸ਼ਨਦੀਪ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਜਾਣ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

error: Content is protected !!