ਕੈਨੇਡਾ ‘ਚ ਪੰਜਾਬੀ ਦਾ ਕ+ਤ+ਲ

ਕੈਨੇਡਾ ‘ਚ ਪੰਜਾਬੀ ਦਾ ਕ+ਤ+ਲ

ਵੀਓਪੀ ਬਿਊਰੋ – ਆਏ ਦਿਨ ਪੰਜਾਬ ਤੋਂ ਬਾਹਰ ਵੀ ਪੰਜਾਬੀਆਂ ਦੇ ਨਾਲ ਅਪਰਾਧ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕੈਨੇਡਾ ਦੇ ਸਰੀ ਵਿੱਚ ਮਸ਼ਹੂਰ ਪੰਜਾਬੀ ਵਪਾਰੀ ਬਿੰਦਰ ਸਿੰਘ ਗਰਚਾ (ਸਟੂਡੀਓ-12 ਦੇ ਮਾਲਕ) ਦਾ ਗੋਲੀ ਮਾਰ ਕੇ ਕ+ਤਲ ਕਰ ਦਿੱਤਾ ਗਿਆ। ਹਮਲਾਵਰ ਵਾਰਦਾਤ ਤੋਂ ਬਾਅਦ ਗੱਡੀ ਨੂੰ ਅੱਗ ਲਗਾ ਕੇ ਫ਼ਰਾਰ ਹੋ ਗਏ। ਨਵਾਂਸ਼ਹਿਰ ਦੇ ਪਿੰਡ ਮੱਲਾ ਬੇਦੀਆਂ ਨਾਲ ਸਬੰਧਤ ਬਿੰਦਰ ਗਰਚਾ ਸਰੀ ਦੇ ਕਾਰੋਬਾਰੀ ਜਗਤ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਸਨ।

ਅੱਜ ਦੁਪਹਿਰ ਤਕਰੀਬਨ 12:05 ‘ਤੇ ਸਰੀ ਦੀ 176 ਸਟਰੀਟ ਅਤੇ 35 ਐਵੇਨਿਊ ਦੇ ਕੋਲ ਦਿਨ-ਦਿਹਾੜੇ ਗੋਲੀਆਂ ਮਾਰ ਕੇ ਸਰੀ ਦੇ ਇੱਕ ਨਾਮਵਰ ਕਾਰੋਬਾਰੀ ਨੂੰ ਅਣਪਛਾਤੇ ਹਮਲਾਵਰਾਂ ਨੇ ਮਾਰ ਮੁਕਾਇਆ, ਜਿਸਦੀ ਪਛਾਣ ਸਟੂਡੀਓ-12 ਦੇ ਮਾਲਕ ਬਿੰਦਰ ਗਰਚਾ (48) ਵਜੋਂ ਹੋਈ ਹੈ।

ਸਰੀ-ਵੈਨਕੂਵਰ ਇਲਾਕੇ ‘ਚ ਵਿਆਹਾਂ-ਪਾਰਟੀਆਂ ਦੀ ਵੀਡੀਓਗ੍ਰਾਫੀ-ਫੋਟੋਗ੍ਰਾਫੀ ਵਿੱਚ ਬਿੰਦਰ ਗਰਚਾ ਬਹੁਤ ਵੱਡਾ ਨਾਮ ਸੀ, ਜੋ ਅਨੇਕ ਸਾਲਾਂ ਤੋਂ ਭਾਈਚਾਰੇ ਨਾਲ ਜੁੜਿਆ ਹੋਇਆ ਬਹੁਤ ਹੀ ਨਿੱਘਾ ਤੇ ਮਿਲਾਪੜਾ ਇਨਸਾਨ ਸੀ। ਅੱਜ ਤੱਕ ਕਦੇ ਵੀ ਕਿਸੇ ਕੋਲੋਂ ਉਸ ਬਾਰੇ ਕਦੇ ਵੀ ਕੁਝ ਮਾੜਾ ਨਹੀਂ ਸੁਣਿਆ। ਪੰਜਾਬ ਦੇ ਪਿੰਡ ਮੱਲ੍ਹਾ ਬੇਦੀਆਂ (ਸ਼ਹੀਦ ਭਗਤ ਸਿੰਘ ਨਗਰ) ਤੋਂ ਪਰਵਾਸ ਕਰਕੇ ਕੈਨੇਡਾ ਆਇਆ ਬਿੰਦਰ ਗਰਚਾ ਸਥਨਕ ਐਮਪ੍ਰੈਸ ਬੈਂਕੁਇਟ ਹਾਲ (ਪਾਇਲ ਬਿਜ਼ਨਸ ਸੈਂਟਰ) ਅਤੇ ਸਟੂਡੀਓ-12 ਲਿਮੋਜ਼ੀਨ ਦਾ ਵੀ ਮਾਲਕ ਸੀ। ਉਹ ਆਪਣੇ ਪਿੱਛੇ ਦੋ ਬੇਟੀਆਂ, ਇੱਕ ਬੇਟਾ, ਸੁਪਤਨੀ ਤੇ ਮਾਂ-ਬਾਪ ਸਮੇਤ ਆਪਣੇ ਦੋਸਤਾਂ ਤੇ ਗਾਹਕਾਂ ਦਾ ਬਹੁਤ ਹੀ ਵੱਡਾ ਘੇਰਾ ਛੱਡ ਗਿਆ ਹੈ।

error: Content is protected !!