CM ਦੀ ਜਥੇਦਾਰ ਸਾਹਿਬ ਸਾਹਮਣੇ ਪੇਸ਼ੀ, ਪੇਸ਼ ਕੀਤੇ ਸਬੂਤ

CM ਦੀ ਜਥੇਦਾਰ ਸਾਹਿਬ ਸਾਹਮਣੇ ਪੇਸ਼ੀ, ਪੇਸ਼ ਕੀਤੇ ਸਬੂਤ

ਵੀਓਪੀ ਬਿਊਰੋ  – ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਾਹਮਣੇ ਸਕੱਤਰੇਤ ਵਿਖੇ ਪੇਸ਼ ਹੋਏ ਅਤੇ ਗੋਲਤ ਵਾਲੇ ਬਿਆਨ ਅਤੇ ਹੋਰਨਾਂ ਮਾਮਲਿਆਂ ਵਿੱਚ ਹੋਈ ਪੇਸ਼ੀ ਨੂੰ ਲੈ ਕੇ ਆਪਣਾ ਸਪੱਸ਼ਟੀਕਰਨ ਦਿੱਤਾ। ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਨੂੰ ਸਿੱਖ ਰਹਿਤ ਮਰਿਆਦਾ ਦਾ ਕਿਤਾਬਚਾ ਭੇਟ ਕੀਤੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਸਾਹਿਬ ਨੂੰ ਸਬੂਤ ਸੌਂਪੇ ਹਨ। ਉਨ੍ਹਾਂ ਕਿਹਾ ਕਿ ਉਹ

ਸੱਚੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਇਆ ਹੈ, ਮੇਰੇ ਕੋਲ ਨਾ ਹਿੰਮਤ ਤੇ ਨਾ ਹੀ ਰੁਤਬਾ ਹੈ ਕਿ ਮੈਂ ਚੁਣੌਤੀ ਦੇ ਸਕਾ। ਉਨ੍ਹਾਂ ਨੇ ਕਿਹਾ ਕਿ ਜੋ ਵੀ ਸਜ਼ਾ ਦਿੱਤੀ ਜਾਵੇਗੀ, ਸਿਰ ਝੁਕਾ ਕੇ ਸਵੀਕਾਰ ਕਰਾਂਗਾ

ਉਹਨਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਸ਼ਵਾਸ਼ ਦਵਾਇਆ ਹੈ ਕਿ ਉਹਨਾਂ ਇਹਨਾਂ ਸਾਰੇ ਸਬੂਤਾਂ ਨੂੰ ਦੇਖਿਆ ਜਾਵੇਗਾ। ਉਹਨਾਂ ਕਿਹਾ ਕਿ ਪਿਛਲੇ ਦਿਨ ਸੋਸ਼ਲ ਮੀਡੀਆ ਉੱਪਰ ਕੁਝ ਖਬਰਾਂ ਆ ਰਹੀਆਂ ਸਨ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੇੰਜ ਕਰ ਰਹੇ ਹਨ। ਜੋ ਕਿ ਬਿਲਕੁਲ ਗਲਤ ਹੈ। ਉਹਨਾਂ ਕਿਹਾ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਸੇ ਤਰ੍ਹਾਂ ਦਾ ਕੋਈ ਚੈਲੇੰਜ ਨਹੀਂ ਦੇ ਸਕਦਾ ਉਹਨਾਂ ਕਿਹਾ ਕਿ ਮੇਰੀ ਇਸ ਤਰ੍ਹਾਂ ਦੀ ਕੋਈ ਨੀਅਤ ਨਹੀਂ ਹੈ ਨਾ ਹੀ ਮੈਂ ਇਸ ਤਰ੍ਹਾਂ ਸੋਚ ਸਕਦਾ ਹਾਂ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਹੈ ਕਿ ਉਹਨਾਂ ਕੋਲ ਮੁੱਖ ਮੰਤਰੀ ਦਾ ਪੱਖ ਪਹੁੰਚ ਚੁੱਕਿਆ ਹੈ ਅਤੇ ਜੋ ਵੀ ਅੱਗੇ ਨਿਰਦੇਸ਼ ਹੋਣਗੇ ਉਸ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਮੈਨੂੰ ਬਹੁਤ ਸਕੂਨ ਹੈ ਕੀ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਲੈ ਕੇ ਮੈਂ ਸਪਸ਼ਟੀਕਰਨ ਦੇ ਰੂਪ ਵਿੱਚ ਸਿੰਘ ਸਾਹਿਬ ਅੱਗੇ ਪੇਸ਼ ਹੋਇਆ ਹਾਂ।

ਉਹਨਾਂ ਕਿਹਾ ਕਿ 328 ਸਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਐਸਜੀਪੀਸੀ ਨੂੰ ਸਾਰਾ ਰਿਕਾਰਡ ਦੇਣ ਲਈ ਕਿਹਾ ਹੈ। ਜਿਨਾਂ ਗੁਰੂ ਗ੍ਰੰਥ ਸਾਹਿਬ ਦਾ ਕੋਈ ਰਿਕਾਰਡ ਨਹੀਂ ਹੈ ਉਹਨਾਂ ਦੀ ਜਾਂਚ ਉਹਨਾਂ ਨੂੰ ਲੱਭਣ ਤੱਕ ਹੈ ਜਿਸ ਸਬੰਧੀ ਸਾਰੀ ਜਾਣਕਾਰੀ ਐਸਜੀਪੀਸੀ ਨੂੰ ਦਿੱਤੀ ਜਾਵੇਗੀ। ਪੁਲਿਸ ਦੀ ਐਸਆਈਟੀ ਬਣਾਉਣਾ ਸਿਆਸਤ ਨਹੀਂ ਹੈ, ਪੁਲਿਸ ਅਤੇ ਐਸਆਈਟੀ ਨੂੰ ਇਹ ਹਦਾਇਤਾਂ ਦਿੱਤੀਆਂ ਹਨ ਕਿ ਉਹਨਾਂ ਨੇ ਅੰਦਰ ਨਹੀਂ ਜਾਣਾ ਉਹਨਾਂ ਐਸਜੀਪੀਸੀ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਨੀ। 328 ਸਰੂਪ ਮਾਮਲੇ ‘ਤੇ ਕਿਸੇ ਤਰ੍ਹਾਂ ਦੀ ਕੋਈ ਸਿਆਸਤ ਨਹੀਂ ਕੀਤੀ ਜਾ ਰਹੀ।

error: Content is protected !!