ਧਰਨੇ ਤੋਂ ਪਹਿਲਾਂ ਕਿਸਾਨ ਦੇ ਘਰ ਪਹੁੰਚੀ ਪੁਲਿਸ, ਕਹਿੰਦਾ- ਭਰਾਵੋਂ ਸਾਡੇ ਘਰ ਤਾਂ ਵਿਆਹ ਰੱਖਿਆ ਆ, ਮੈਂ ਕਿਤੇ ਨਹੀਂ ਜਾਂਦਾ
ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ਵਿਖੇ ਕਿਸਾਨ ਧਰਨੇ ਦੀ ਤਿਆਰੀ ਕਰ ਰਹੇ ਸਨ ਤਾਂ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ। ਇਸ ਦੌਰਾਨ ਹੀ ਫਾਜ਼ਿਲਕਾ ਕਦੇ ਪਿੱਡ ਚੱਕ ਕੇ ਘੇਰੂਵਾਲਾ ਦੇ ਇੱਕ ਕਿਸਾਨ ਆਗੂ ਜਗਸੀਰ ਸਿੰਘ ਘੋਲਾ ਦੇ ਘਰ ਵੀ ਪੁਲਿਸ ਨੇ ਪਹੁੰਚ ਕੇ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਤਾਂ ਮੁੰਡੇ ਦੇ ਵਿਆਹ ਦੀ ਤਿਆਰੀ ਚੱਲ ਰਹੀ ਆ, ਉਹ ਤਾਂ ਵੈਸੇ ਹੀ ਧਰਨੇ ਵਿੱਚ ਨਹੀਂ ਜਾਣ ਵਾਲੇ ਸੀ ਪਰ ਪੁਲਿਸ ਨੇ ਉਨ੍ਹਾਂ ਦੇ ਵੀ ਆਪਣੇ ਘਰੇਲੂ ਕੰਮ ਵੀ ਰੋਕ ਦਿੱਤੇ।
ਬੀਕੇਯੂ ਏਕਤਾ ਉਗਰਾਹਾਂ ਦੇ ਵੱਲੋਂ ਅੱਜ ਬਠਿੰਡਾ ਵਿਖੇ ਡੀਸੀ ਦਫਤਰ ਦੇ ਬਾਹਰ ਪੱਕਾ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਅਤੇ ਯੂਨੀਅਨ ਦੇ ਵੱਲੋਂ ਪਹਿਲਾਂ ਹੀ ਇਸ ਧਰਨੇ ਸਬੰਧੀ ਐਲਾਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਅੰਦਰ ਜਾ ਕੇ ਕਈ ਜਗ੍ਹਾ ‘ਤੇ ਉਹਨਾਂ ਨੂੰ ਘਰਾਂ ਅੰਦਰ ਹੀ ਡਿਟੇਨ ਕੀਤਾ ਜਾ ਰਿਹਾ ਹੈ।


