ਝਗੜਾ ਸੁਲਝਾਉਣ ਗਏ ਬਜ਼ੁਰਗ ਦਾ ਪੁਲਿਸ ਥਾਣੇ ‘ਚੋਂ ਚੋਰੀ ਹੋ ਗਿਆ ਸਾਈਕਲ
ਗੁਰਦਾਸਪੁਰ (ਵੀਓਪੀ ਬਿਊਰੋ) ਜ਼ਿਲ੍ਹੇ ਦੇ ਪੁਲਿਸ ਥਾਣੇ ਵਿੱਚੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬਜ਼ੁਰਗ ਦਾ ਸਾਈਕਲ ਪੁਲਿਸ ਥਾਣੇ ਦੇ ਅੰਦਰੋਂ ਹੀ ਚੋਰੀ ਹੋ ਗਿਆ। ਉਕਤ ਬਜ਼ੁਰਗ ਹੁਣ ਆਪਣਾ ਸਾਈਕਲ ਲੱਭਣ ਲਈ ਪੁਲਿਸ ਥਾਣੇ ਦੇ ਚੱਕਰ ਲਾ ਰਿਹਾ ਹੈ।
ਜਾਣਕਾਰੀ ਮੁਤਾਬਕ ਕਾਹਨੂੰਵਾਨ ਰੋਡ ਦੇ ਰਹਿਣ ਵਾਲੇ ਬਜ਼ੁਰਗ ਪ੍ਰੇਮ ਕੁਮਾਰ ਨੇ ਦੋਸ਼ ਲਗਾਇਆ ਹੈ ਕਿ ਉਸ ਦ ਸਾਈਕਲ ਥਾਣਾ ਸਿਟੀ ਗੁਰਦਾਸਪੁਰ ਦੇ ਅੰਦਰੋਂ ਚੋਰੀ ਹੋ ਗਿਆ ਹੈ ਅਤੇ ਉਹ ਪਿਛਲੇ ਕਰੀਬ ਛੇ ਦਿਨਾਂ ਤੋਂ ਥਾਣੇ ਦੇ ਚੱਕਰ ਲਗਾ ਰਿਹਾ ਹੈ ਕਿ ਉਸਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਦਿਖਾਈ ਜਾਏ ਪਰ ਪੁਲਿਸ ਵੱਲੋਂ ਉਸਦੇ ਗੇੜੇ ਲਗਵਾਏ ਜਾ ਰਹੇ ਹਨ।
ਪੀੜਤ ਦਾ ਕਹਿਣਾ ਹੈ ਕਿ ਉਹ ਦੋ ਫਰਵਰੀ ਨੂੰ ਪਰਿਵਾਰਕ ਝਗੜੇ ਨੂੰ ਲੈ ਕੇ ਥਾਣੇ ਗਿਆ ਸੀ ਅਤੇ ਆਪਣਾ ਸਾਈਕਲ ਥਾਣੇ ਦੇ ਬਾਹਰ ਲਗਾਇਆ ਸੀ ਪਰ ਜਦੋਂ ਬਾਹਰ ਆਇਆ ਤਾਂ ਸਾਈਕਲ ਉੱਥੇ ਨਹੀਂ ਸੀ।


