10 ਲੱਖ ਦੇ ਮੁਫਤ ਇਲਾਜ ਵਰਗੀ ਸਕੀਮ ਵਿਦੇਸ਼ਾਂ ‘ਚ ਵੀ ਨਹੀਂ: CM ਮਾਨ

10 ਲੱਖ ਦੇ ਮੁਫਤ ਇਲਾਜ ਵਰਗੀ ਸਕੀਮ ਵਿਦੇਸ਼ਾਂ ‘ਚ ਵੀ ਨਹੀਂ: CM ਮਾਨ

 ਵੀਓਪੀ ਬਿਊਰੋ – ਪੰਜਾਬ ਸਰਕਾਰ ਦੇ ਵੱਲੋਂ ਪੰਜਾਬੀਆਂ ਨੂੰ 10 ਲੱਖ ਰੁਪਏ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਇਸ ਨਾਲ ਸਮੂਹ ਪੰਜਾਬੀਆਂ ਨੂੰ ਫਾਇਦਾ ਮਿਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜੋ 10 ਲੱਖ ਦੀ ਸਿਹਤ ਬੀਮਾ ਯੋਜਨਾ ਸਕੀਮ ਦਿੱਤੀ ਗਈ ਹੈ, ਇਸ ਸਕੀਮ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਚੰਗਾ ਹੁੰਗਾਰਾ ਦਿੱਤਾ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਅਤੇ ਸਵਾਲ ਚੁੱਕ ਰਹੇ ਵਿਰੋਧੀਆਂ ਨੂੰ ਵੀ ਕਰਾਰਾ ਜਵਾਬ ਦਿੱਤਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਇਲਾਜ ਕਰਵਾਉਣ ਲਈ ਕੋਈ ਟੈਨਸਨ ਨਹੀਂ ਹੈ, ਕੀ ਪੈਸਾ ਕਿੱਥੋ ਆਏਗਾ। ਲੋਕਾਂ ਦਾ ਇਲਾਜ ਵੀ ਫ੍ਰੀ ਵਿੱਚ ਹੋਣ ਲੱਗ ਪਿਆ ਹੈ,

ਕੁਝ ਪੰਜਾਬ ਵਿਰੋਧੀ ਅਫਵਾਹਾਂ ਫੈਲਾਅ ਰਹੇ ਨੇ, ਕੀ ਸਰਕਾਰ ਤਾਂ ਇੰਨੇ ਕੁ ਪੈਸੇ ਦੇਵੇਗੀ ਬਾਕੀ ਪੈਸੇ ਕੌਣ ਦੇਵਾਗਾ। ਪ੍ਰਾਈਵੇਟ ਹਸਪਤਾਲ ਵਿੱਚ ਦਿਲ ਦੀ ਬੀਮਾਰੀ ਦਾ ਇਲਾਜ 3 ਲੱਖ ਰੁਪਏ ਹੈ, ਸਰਕਾਰ ਨੇ ਉਨ੍ਹਾਂ ਹਸਪਤਾਲਾਂ ਨਾਲ ਗੱਲ ਕਰਕੇ ਉਸ ਬੀਮਾਰੀਆਂ ਦੇ ਇਲਾਜ ਦਾ ਰੇਟ ਘਟਾ ਕੇ 125000 ਰੁਪਏ ਵਿੱਚ ਇਲਾਜ ਕਰਵਾਇਆ ਹੈ।

ਹਸਪਤਾਲ ਜਾਣ ਤੋਂ ਲੈ ਕੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਆਪ ਦੇਵੇਗੀ, ਸਰਕਾਰ ਨੇ ਹਰੇਕ ਬੀਮਾਰੀ ਦਾ ਹਸਪਤਾਲਾਂ ਨਾਲ ਐਗਰੀਮੈਂਟ ਕੀਤਾ ਹੈ। ਇਲਾਜ ਵਿੱਚ ਕੋਈ ਕਮੀਂ ਨਹੀਂ ਹੋਵੇਗੀ , ਉਹੀ ਡਾਕਟਰ ਹੋਣਗੇ ਉਹੀ ਦਵਾਈਆਂ ਮਿਲਣਗੀਆਂ। 2600 ਬੀਮਾਰੀਆਂ ਦੀ ਲਿਸਟ ਹੈ ਜਾਉ ਤੇ ਇਲਾਜ ਕਰਵਾ ਕੇ ਆ ਜਾਓ। ਅਸੀਂ ਸਕੀਮ ਇਵੇ ਹੀ ਲਾਗੂ ਨਹੀਂ ਕੀਤੀ ਅਸੀਂ ਪੜ ਲਿਖ ਕੇ ਲਾਗੂ ਕੀਤੀ ਹੈ। ਕਿਸੇ ਵੀ ਅਫਵਾਹ ਵਿੱਚ ਲੋਕਾਂ ਨੇ ਨਹੀਂ ਆਉਣਾ, ਜੇਕਰ ਕੋਈ ਡਾਕਟਰ ਜਾਂ ਹਸਪਤਾਲ ਵਾਧੂ ਪੈਸੇ ਮੰਗਦਾ ਜਾਂ ਤੁਹਾਨੂੰ ਦਵਾਈਆਂ ਬਾਹਰੋਂ ਲਿਖ ਦਿੱਤੀਆਂ ਤਾਂ ਤੁਸੀਂ ਸਾਨੂੰ ਦੱਸਣਾ, ਵਿਦੇਸ਼ਾਂ ਤੋਂ ਵੀ ਲੋਕੀ ਇਸ ਸਕੀਮ ਦੀ ਵਾਹ ਵਾਹ ਕਰ ਰਹੇ ਨੇ ਕੀ ਸਾਡੇ ਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦੀ ਸਕੀਮ ਨਹੀਂ ਹੈ।

error: Content is protected !!